ਕਤਲ ਕੇਸ 'ਚੋਂ ਜ਼ਮਾਨਤ 'ਤੇ ਆਏ ਕਾਂਗਰਸੀ ਕੌਂਸਲਰ ਦੀ ਗੁੰਡਾਗਰਦੀ, ਸਿੱਖ ਨੌਜਵਾਨ ਨੂੰ ਮਾਰੇ ਥੱਪੜ

Monday, Oct 07, 2019 - 09:50 AM (IST)

ਕਤਲ ਕੇਸ 'ਚੋਂ ਜ਼ਮਾਨਤ 'ਤੇ ਆਏ ਕਾਂਗਰਸੀ ਕੌਂਸਲਰ ਦੀ ਗੁੰਡਾਗਰਦੀ, ਸਿੱਖ ਨੌਜਵਾਨ ਨੂੰ ਮਾਰੇ ਥੱਪੜ

ਅੰਮ੍ਰਿਤਸਰ (ਸੁਮਿਤ ਖੰਨਾ) - ਅੰਮ੍ਰਿਤਸਰ 'ਚ ਕਤਲ ਕੇਸ 'ਚੋਂ ਕੁਝ ਸਮਾਂ ਪਹਿਲਾਂ ਜ਼ਮਾਨਤ 'ਤੇ ਕਾਂਗਰਸੀ ਕੌਂਸਲਰ ਸੁਰਿੰਦਰ ਚੌਧਰੀ ਵਲੋਂ ਸ਼ਰੇਆਮ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜ਼ਮੀਨੀ ਵਿਵਾਦ ਦੇ ਚੱਲਦਿਆਂ ਕੌਂਸਲਰ ਸੁਰਿੰਦਰ ਚੌਧਰੀ ਨੇ ਅਰਵਿੰਦਰ ਕੌਰ ਨਾਂ ਦੀ ਔਰਤ ਨੂੰ ਨਾ ਸਿਰਫ ਧਮਕੀਆਂ ਹੀ ਦਿੱਤੀਆਂ, ਸਗੋਂ ਉਸ ਦੇ ਘਰ 'ਚ ਪੀ.ਜੀ. 'ਚ ਰਹਿੰਦੇ ਸਿੱਖ ਨੌਜਵਾਨ ਨਾਲ ਕੁੱਟਮਾਰ ਵੀ ਕੀਤੀ। ਦਰਅਸਲ, ਸੁਰਿੰਦਰ ਚੌਧਰੀ ਤੇ ਅਰਵਿੰਦਰ ਕੌਰ ਇਕੋ ਬਿਲਡਿੰਗ 'ਚ ਰਹਿੰਦੇ ਹਨ ਅਤੇ ਦੋਵਾਂ ਵਿਚਾਲੇ ਕਾਨੂੰਨੀ ਲੜਾਈ ਚੱਲ ਰਹੀ ਹੈ। ਬੀਤੇ ਦਿਨੀਂ ਬਿਜਲੀ ਵਿਭਾਗ ਨੇ ਅਰਵਿੰਦਰ ਕੌਰ ਦਾ ਬਿਜਲੀ ਮੀਟਰ ਕੱਟ ਦਿੱਤਾ ਸੀ, ਜਿਸ ਤੋਂ ਬਾਅਦ ਅਰਵਿੰਦਰ ਕੌਰ ਵਲੋਂ ਲਗਾਏ ਗਏ ਜਨਰੇਟਰ ਨੂੰ ਲੈ ਕੇ ਦੋਵਾਂ ਧਿਰਾ 'ਚ ਝਗੜਾ ਹੋ ਗਿਆ।

PunjabKesari

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਰਿੰਦਰ ਚੌਧਰੀ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਕੁਝ ਵੀ ਹੋ ਜਾਵੇ ਉਹ ਉਸ ਔਰਤ ਨੂੰ ਆਪਣੇ ਰਸਤੇ 'ਚ ਜਨਰੇਟਰ ਨਹੀਂ ਲਗਾਉਣ ਦੇਵੇਗਾ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਕਹੀ।


author

rajwinder kaur

Content Editor

Related News