ਸ਼ਰਮਨਾਕ : ਜਣੇਪੇ ਮਗਰੋਂ ਦਰਦ ਨਾਲ ਤੜਫਦੀ ਜਨਾਨੀ ਨੂੰ ਬਾਹਰ ਕੱਢਿਆ, ਹੱਥ ਜੋੜਨ ''ਤੇ ਵੀ ਨਾ ਪਿਘਲਿਆ ਦਿਲ

Sunday, Nov 01, 2020 - 09:36 AM (IST)

ਸ਼ਰਮਨਾਕ : ਜਣੇਪੇ ਮਗਰੋਂ ਦਰਦ ਨਾਲ ਤੜਫਦੀ ਜਨਾਨੀ ਨੂੰ ਬਾਹਰ ਕੱਢਿਆ, ਹੱਥ ਜੋੜਨ ''ਤੇ ਵੀ ਨਾ ਪਿਘਲਿਆ ਦਿਲ

ਅੰਮ੍ਰਿਤਸਰ (ਦਲਜੀਤ) : ਇਸ ਧਰਤੀ ਦੇ ਇਨਸਾਨ ਤਾਂ ਜਿਵੇਂ ਪੱਥਰ ਹੀ ਹੋ ਗਏ ਹਨ। ਇਹ ਗੱਲ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ’ਤੇ ਬਿਲਕੁਲ ਠੀਕ ਢੁੱਕਦੀ ਹੈ। ਸ਼ੁੱਕਰਵਾਰ ਦੇਰ ਰਾਤ ਹਸਪਤਾਲ ਦੇ ਸਟਾਫ਼ ਨੇ ਜਣੇਪੇ ਦੇ 15 ਘੰਟਿਆਂ ਬਾਅਦ ਦਰਦ ਨਾਲ ਕੁਰਲਾਉਂਦੇ ਹੋਏ ਜੱਚਾ-ਬੱਚਾ ਨੂੰ ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਹਸਪਤਾਲ ’ਚੋਂ ਬਾਹਰ ਕੱਢ ਦਿੱਤਾ। ਮਰੀਜ਼ ਦੇ ਪਰਿਵਾਰ ਨੇ ਸਟਾਫ਼ ਅੱਗੇ ਹੱਥ-ਪੈਰ ਜੋੜੇ ਪਰ ਸਟਾਫ਼ ਦਾ ਦਿਲ ਨਹੀਂ ਪਿਘਲਿਆ ਅਤੇ ਪਰਿਵਾਰ ਨੇ ਤੰਗ ਆ ਕੇ ਸਰਕਾਰੀ 104 ਨੰਬਰ ’ਤੇ ਸ਼ਿਕਾਇਤ ਦਰਜ ਕਰਵਾ ਦਿੱਤੀ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਹਮੇਸ਼ਾ ਹੀ ਚਰਚਾ 'ਚ ਰਿਹਾ ਹੈ। 3 ਦਿਨ ਪਹਿਲਾਂ ਹਸਪਤਾਲ ਦੇ ਸਟਾਫ਼ ’ਤੇ ਇਲਜ਼ਾਮ ਲੱਗੇ। ਉਨ੍ਹਾਂ ਬਿਨਾਂ ਦੱਸਿਆ ਇਕ ਗਰਭਵਤੀ ਜਨਾਨੀ ਦੀ ਨਸਬੰਦੀ ਕਰ ਦਿੱਤੀ ਸੀ।

ਇਹ ਵੀ ਪੜ੍ਹੋ : ਵੱਡੀ ਰਾਹਤ : ਪੰਜਾਬ 'ਚ ਅੱਜ ਤੋਂ ਖੁੱਲ੍ਹਣਗੇ ਸਿਨੇਮਾ ਹਾਲ ਤੇ ਮਲਟੀਪਲੈਕਸ

ਅਜੇ ਇਹ ਮਾਮਲਾ ਠੰਡਾ ਨਹੀਂ ਨਹੀਂ ਹੋਇਆ ਕਿ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਜਣੇਪੇ ਦੇ 15 ਘੰਟਿਆਂ ਉਪਰੰਤ ਜੱਚਾ-ਬੱਚਾ ਨੂੰ ਹਸਪਤਾਲੋਂ ਬਾਹਰ ਕੱਢ ਦਿੱਤਾ ਗਿਆ। ਦੱਸਣਯੋਗ ਹੈ ਕਿ 24 ਸਾਲ ਦੀ ਸੁਮਨ ਨੂੰ ਗਾਇਨੀ ਵਾਰਡ 'ਚ ਦਾਖ਼ਲ ਕਰਵਾਇਆ ਗਿਆ ਸੀ। ਬੀਤੇ ਸ਼ੁੱਕਰਵਾਰ ਦੀ ਸਵੇਰੇ 5 ਵਜੇ ਉਸ ਇਕ ਪੁੱਤਰ ਨੂੰ ਜਨਮ ਦਿੱਤਾ। ਸ਼ੁੱਕਰਵਾਰ ਰਾਤ ਸਾਢੇ ਨੌਂ ਵਜੇ ਗਾਇਨੀ ਮਹਿਕਮੇ ਦੀ ਸਟਾਫ਼ ਨਰਸ ਉਸਦੇ ਕੋਲ ਆਈ ਅਤੇ ਸੁਮਨ ਨੂੰ ਕਿਹਾ ਕਿ ਤੂੰ ਕੋਰੋਨਾ ਪਾਜ਼ੇਟਿਵ ਹੈ। ਸੁਮਨ ਦੇ ਪਤੀ ਮਹਿੰਦਰ ਪਾਲ ਅਨੁਸਾਰ ਮੈਂ ਨਰਸ ਤੋਂ ਰਿਪੋਰਟ ਮੰਗੀ ਤਾਂ ਉਸ ਨੇ ਕਿਹਾ ਕਿ ਰਿਪੋਰਟ ਨਹੀਂ ਹੈ । ਸਾਨੂੰ ਉੁਪਰੋਂ ਮੈਸੇਜ ਆਇਆ ਹੈ। ਸਟਾਫ਼ ਨੇ ਕਿਹਾ ਕਿ ਸੁਮਨ ਨੂੰ ਇੱਥੋਂ ਲੈ ਜਾਓ। ਮੈਂ ਕਿਹਾ ਕਿ ਕਿੱਥੇ ਲੈ ਜਾਵਾ। ਕੁਝ ਘੰਟੇ ਪਹਿਲਾਂ ਹੀ ਤਾਂ ਇਸ ਦਾ ਜਣੇਪਾ ਹੋਇਆ ਹੈ। ਉਹ ਦਰਦ ਨਾਲ ਤੜਫ਼ ਰਹੀ ਹੈ। ਨਵਜੰਮੇ ਬੱਚੇ ਨੂੰ ਗੋਦ 'ਚ ਚੁੱਕ ਕੇ ਮੈਂ ਸੁਮਨ ਦੇ ਨਾਲ ਵਾਰਡ ਦੇ ਬਾਹਰ ਹੀ ਬੈਠਾ ਰਿਹਾ।

ਇਹ ਵੀ ਪੜ੍ਹੋ : ਅੱਜ ਤੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ’ਤੇ ਲੱਗੇਗੀ ਵਿਆਜ-ਪੈਨਲਟੀ

ਇਸ ਦੌਰਾਨ ਮੈਂ ਸਟਾਫ਼ ਦੀ ਵੀਡੀਓ ਬਣਾਉਣ ਲੱਗਾ। ਸਟਾਫ਼ ਨੇ ਕਿਹਾ ਕਿ ਸੁਮਨ ਕੋਰੋਨਾ ਪਾਜ਼ੇਟਿਵ ਹੈ, ਇਸ ਲਈ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਲੈ ਜਾਓ। ਅਸੀਂ ਐਬੂਲੈਂਸ ਮੰਗਵਾ ਦਿੱਤੀ ਹੈ। ਮੈਂ ਕਿਹਾ ਕਿ ਡਲਿਵਰੀ ਇੱਥੇ ਹੋਈ ਹੈ ਅਤੇ ਤੁਹਾਡੇ ਹਸਪਤਾਲ 'ਚ ਵੀ ਆਈਸੋਲੇਸ਼ਨ ਵਾਰਡ ਹੈ ਤਾਂ ਫਿਰ ਉੱਥੇ ਕਿਉਂ ਲੈ ਜਾਵਾ। ਸਟਾਫ਼ ਨਾਲ ਕਾਫ਼ੀ ਬਹਿਸ ਹੋਈ। ਰਾਤ 12 ਬਾਰਾਂ ਵਜੇ ਮੈਂ, ਸੁਮਨ ਅਤੇ ਮੇਰੀ ਸੱਸ ਹਸਪਤਾਲ ਤੋਂ ਬਾਹਰ ਨਿਕਲੇ। ਨਵਜਨਮਿਆ ਬੱਚਾ ਵੀ ਗੋਦ 'ਚ ਸੀ। ਪੌਣੇ ਇਕ ਵਜੇ ਸਾਨੂੰ ਸੜਕ ’ਤੇ ਆਟੋ ਵਿਖਾਈ ਦਿੱਤਾ। ਮਹਿੰਦਰ ਅਨੁਸਾਰ ਜੇਕਰ ਮੇਰੀ ਪਤਨੀ ਅਤੇ ਬੱਚੇ ਨੂੰ ਕੁੱਝ ਹੋ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ? ਇਸ ਘਟਨਾ ਦੀ ਸ਼ਿਕਾਇਤ ਐੱਸ. ਐੱਮ. ਓ. ਅਤੇ 104 ਨੰਬਰ ’ਤੇ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ ।

ਇਹ ਵੀ ਪੜ੍ਹੋ : ਖਰੜ 'ਚ ਮਹੰਤਾਂ ਨਾਲ ਸ਼ਰੇਆਮ ਗੁੰਡਾਗਰਦੀ, ਕੁੱਟ-ਕੁੱਟ ਕੀਤੇ ਅਧਮੋਏ
ਕੀ ਕਹਿੰਦੇ ਹਨ ਐੱਸ. ਐੱਮ. ਓ.
ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਗਰਭਵਤੀ ਜਨਾਨੀਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਸਥਿਤ ਆਈਸੋਲੇਸ਼ਨ ਸੈਂਟਰ 'ਚ ਹੀ ਭੇਜਿਆ ਜਾਂਦਾ ਹੈ ਕਿਉਂਕਿ ਉੱਥੇ ਕੋਰੋਨਾ ਇਲਾਜ ਦੀ ਹਰ ਸਹੂਲਤ ਹੈ। ਅਸੀਂ ਡਾਇਲ 108 ਐਂਬੂਲੈਂਸ ਵੀ ਮੰਗਵਾ ਦਿੱਤੀ, ਤਾਂ ਜੋ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾਇਆ ਜਾ ਸਕੇ ਅਤੇ ਪਰਿਵਾਰ ਵਾਲੇ ਕਹਿ ਰਹੇ ਸਨ ਕਿ ਅਸੀ ਉੱਥੇ ਨਹੀਂ ਜਾਣਾ ਚਾਹੁੰਦੇ। ਸਾਡੇ ਸਟਾਫ਼ ਨੇ ਸੁਮਨ ਨੂੰ ਐਂਬੂਲੈਂਸ 'ਚ ਬਿਠਾਇਆ ਪਰ ਇਹ ਲੋਕ ਐਬੂਲੈਂਸ ’ਚੋਂ ਉੱਤਰ ਗਏ ।

ਇਹ ਵੀ ਪੜ੍ਹੋ : ਰੇਲਵੇ ਵੱਲੋਂ ਪੰਜਾਬ 'ਚ 'ਮਾਲਗੱਡੀਆਂ' ਦੀ ਨਵੀਂ ਬੁਕਿੰਗ ਬੰਦ, ਸਰਕਾਰ ਬੋਲੀ ਸੂਬੇ ਦਾ ਮਾਹੌਲ ਹੋਵੇਗਾ ਖਰਾਬ
ਸਰਕਾਰ ਨੂੰ ਮਾਮਲੇ ਦਾ ਲੈਣਾ ਚਾਹੀਦੈ ਸਖ਼ਤ ਨੋਟਿਸ : ਮਹੰਤ ਰਮੇਸ਼ ਅਨੰਦ
ਜ਼ਿਲ੍ਹਾ ਪੱਧਰ ਦੇ ਸਿਵਲ ਹਸਪਤਾਲ 'ਚ ਜੱਚਾ-ਬੱਚਾ ਨੂੰ ਜਣੇਪੇ ਉਪਰੰਤ ਬਾਹਰ ਕੱਢਣ ਦੇ ਮਾਮਲੇ 'ਚ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਦੇ ਰਾਸ਼ਟਰੀ ਚੇਅਰਮੈਨ ਮਹੰਤ ਰਮੇਸ਼ ਆਨੰਦ ਸਰਸਵਤੀ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਸ਼ਿਕਾਇਤ ਕੀਤੀ ਹੈ। ਸਰਸਵਤੀ ਨੇ ਕਿਹਾ ਹੈ ਕਿ ਉਕਤ ਹਸਪਤਾਲ 'ਚ ਮਰੀਜ਼ਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਸਿਵਲ ਸਰਜਨ ਕੁੰਭਕਰਨ ਦੀ ਨੀਂਦ ਸੁੱਤੇ ਹੋਏ ਹਨ। ਮਰੀਜ਼ਾਂ ਨੂੰ ਸਿਹਤ ਸੇਵਾਵਾਂ ਲੈਣ ਲਈ ਪਰੇਸ਼ਾਨ ਹੋਣਾ ਪੈ ਰਿਹਾ ਹੈ ਅਤੇ ਡਾ. ਨਵਦੀਪ ਸਿੰਘ ਆਪਣੇ ਦਫ਼ਤਰ 'ਚ ਬੈਠੇ ਗੱਲਾਂ ਦੇ ਪਹਾੜ ਬਣਾ ਰਹੇ ਹਨ। ਸਰਸਵਤੀ ਨੇ ਕਿਹਾ ਕਿ ਡਾਕਟਰਾਂ ਨੂੰ ਭਗਵਾਨ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਪਰ ਉਕਤ ਘਟਨਾ ਤੋਂ ਬਾਅਦ ਮਰੀਜ਼ਾਂ ਦਾ ਆਪਣੇ ਭਗਵਾਨ ਤੋਂ ਵੀ ਭਰੋਸਾ ਉੱਠ ਰਿਹਾ ਹੈ। ਇਹ ਘਟਨਾ ਅਤਿ ਨਿੰਦਣਯੋਗ ਹੈ। ਜੇਕਰ ਜੱਚਾ-ਬੱਚਾ ਨੂੰ ਕੁਝ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੁੰਦਾ। ਪੰਜਾਬ ਸਰਕਾਰ ਨੂੰ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਸਟਾਫ਼ ’ਤੇ ਐਕਸ਼ਨ ਲੈਣਾ ਚਾਹੀਦਾ ਹੈ।



 


author

Babita

Content Editor

Related News