ਖੂਨ ਹੋਇਆ ਸਫੈਦ : ਭਰਾ ਤੇ ਭਤੀਜੇ ਨੂੰ ਸ਼ਰੇਆਮ ਮਾਰੀਆਂ ਗੋਲੀਆਂ

Wednesday, Mar 11, 2020 - 04:35 PM (IST)

ਖੂਨ ਹੋਇਆ ਸਫੈਦ : ਭਰਾ ਤੇ ਭਤੀਜੇ ਨੂੰ ਸ਼ਰੇਆਮ ਮਾਰੀਆਂ ਗੋਲੀਆਂ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੱਜ ਦੇ ਸਮੇਂ ਵਿਚ ਖੂਨ ਪਾਣੀ ਹੋ ਚੁੱਕਾ ਹੈ। ਬੱਚਿਆਂ ਦੇ ਮਾਮੂਲੀ ਜਿਹੇ ਝਗੜੇ ਨੇ ਦੋ ਭਰਾਵਾਂ ਨੂੰ ਇਕ-ਦੂਜੇ ਦੇ ਖੂਨ ਦਾ ਵੈਰੀ ਬਣਾ ਦਿੱਤਾ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਭਾਈ ਮੰਝ ਸਿੰਘ ਰੋਡ 'ਤੇ ਸਾਹਮਣੇ ਆਇਆ ਹੈ, ਜਿਥੇ ਖੇਡ-ਖੇਡ 'ਚ ਚਾਚੇ-ਤਾਏ ਦੇ ਬੱਚਿਆਂ ਦਾ ਝਗੜਾ ਇੰਨਾਂ ਵਧ ਗਿਆ ਕਿ ਉਨ੍ਹਾਂ ਦੇ ਪਿਤਾ ਵੀ ਆਪਸ ਵਿਚ ਉਲਝ ਗਏ ਤੇ ਇਕ-ਦੂਜੇ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਸਬੰਧੀ ਜਾਣਕਾਰੀ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
PunjabKesari
ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੱਚਾ ਗਲੀ 'ਚ ਕ੍ਰਿਕਟ ਖੇਡ ਰਿਹਾ ਸੀ। ਇਸੇ ਦੌਰਾਨ ਉਸ ਦੀ ਗੇਂਦ ਚਾਚੇ ਘਰ ਡਿੱਗ ਗਈ, ਜਦੋਂ ਉਹ ਗੇਂਦ ਲੈਣ ਗਿਆ ਤਾਂ ਉਸ ਦੇ ਚਾਚਾ ਕੁਲਦੀਪ ਨੇ ਆਪਣੇ ਬੇਟੇ ਰਾਜਾ ਨਾਲ ਮਿਲ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਉਪਰੰਤ ਜਦੋਂ ਮੈਂ ਉਨ੍ਹਾਂ ਨਾਲ ਗੱਲ ਕਰਨ ਗਿਆ ਤਾਂ ਉਨ੍ਹਾਂ ਨੇ ਮੇਰੇ 'ਤੇ ਵੀ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਸਾਨੂੰ ਬਚਾਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਦੋਵੇਂ ਪਿਓ-ਪੁੱਤ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਸ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਏ, ਦਿੱਤੀ ਜਾਨੋਂ ਮਾਰਨ ਦੀ ਧਮਕੀ


author

Baljeet Kaur

Content Editor

Related News