ਬਿਆਸ ਦੇ ਟੁੱਟੇ ਪੁਲ ਦੀ ਵਾਇਰਲ ਹੋਈ ਵੀਡੀਓ ਦੀ ਸੱਚਾਈ ਆਈ ਸਾਹਮਣੇ

01/07/2020 5:13:35 PM

ਅੰਮ੍ਰਿਤਸਰ (ਸੁਮਿਤ ਖੰਨਾ) : ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਪੁਲ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਰੀਬ 18-19 ਸੈਕਿੰਡ ਦੀ ਇਸ ਵੀਡੀਓ 'ਚ ਪੁਲ ਦੇ ਟੁੱਟੇ ਹੋਏ ਪਿੱਲਰ ਵਿਖਾਏ ਜਾ ਰਹੇ ਹਨ ਤੇ ਇਸ ਪੁਲ ਨੂੰ ਬਿਆਸ ਦਰਿਆ 'ਤੇ ਬਣਿਆ ਪੁਲ ਦੱਸਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਸੀ ਕਿ ਪੁਲ ਤੋਂ ਭਾਰੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਪੁਲ ਤੋਂ ਲੰਘਣ ਵਾਲਿਆਂ 'ਚ ਕਾਫੀ ਡਰ ਦਾ ਮਾਹੌਲ ਸੀ।

ਇਸ ਵੀਡੀਓ 'ਚ ਕਿੰਨੀ ਸੱਚਾਈ ਹੈ, ਇਸ ਦੀ ਪੁਸ਼ਟੀ ਲਈ ਜਦੋਂ ਬਿਆਸ ਦਰਿਆ 'ਤੇ ਬਣੇ ਪੁਲ ਦਾ ਜਾਇਜ਼ਾ ਲਿਆ ਗਿਆ ਤਾਂ ਦੇਖਿਆ ਗਿਆ ਕਿ ਅਜਿਹੀ ਕੋਈ ਗੱਲ ਹੈ ਹੀ ਨਹੀਂ। ਪੁਲ ਦਾ ਕੋਈ ਵੀ ਪਿੱਲਰ ਟੁੱਟਾ ਹੋਇਆ ਨਹੀਂ ਸੀ। ਅਸਲ ਵਿਚ ਵਾਇਰਲ ਹੋ ਰਹੀ ਵੀਡੀਓ ਬਿਆਸ ਪੁਲ ਦੀ ਨਹੀਂ ਸਗੋਂ ਕਿਸੇ ਹੋਰ ਜਗ੍ਹਾ ਦੀ ਹੈ। ਬਿਆਸ ਪੁਲ 'ਤੇ ਬਿਨਾਂ ਕਿਸੇ ਡਰ-ਖੌਫ ਦੇ ਹੋਲੇ ਤੇ ਹੈਵੀ ਵਾਹਨ ਆਮ ਵਾਂਗ ਹੀ ਲੰਘ ਰਹੇ ਹਨ ਤੇ ਇਸਦੀ ਪੁਸ਼ਟੀ ਪੁਲ 'ਤੇ ਡਿਊਟੀ ਦੇ ਰਹੇ ਪੁਲਸ ਮੁਲਾਜ਼ਮ ਸਮੇਤ ਉਥੇ ਤਾਇਨਾਤ ਗੋਤਾਖੋਰ ਨੇ ਵੀ ਕੀਤੀ।

ਵਾਇਰਲ ਹੋ ਰਹੀ ਇਹ ਵੀਡੀਓ ਫੇਕ ਨਿਕਲੀ, ਜੋ ਇਕ ਅਫਵਾਹ ਤੋਂ ਵੱਧ ਕੁਝ ਵੀ ਨਹੀਂ। ਸੋਸ਼ਲ ਮੀਡੀਆ 'ਤੇ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।


cherry

Content Editor

Related News