ਅੰਮ੍ਰਿਤਸਰ : ਨਸ਼ੇ 'ਚ ਟੱਲੀ ਵਿਅਕਤੀਆਂ ਵਲੋਂ ਕਾਲੋਨੀ 'ਚ ਨੌਜਵਾਨ ਨਾਲ ਕੁੱਟਮਾਰ

Sunday, Sep 08, 2019 - 01:05 PM (IST)

ਅੰਮ੍ਰਿਤਸਰ : ਨਸ਼ੇ 'ਚ ਟੱਲੀ ਵਿਅਕਤੀਆਂ ਵਲੋਂ ਕਾਲੋਨੀ 'ਚ ਨੌਜਵਾਨ ਨਾਲ ਕੁੱਟਮਾਰ

ਅੰਮ੍ਰਿਤਸਰ (ਸਫਰ) : ਫਿਲਮੀ ਸਟਾਈਲ 'ਚ ਰਣਜੀਤ ਐਵੀਨਿਊ ਬੀ ਬਲਾਕ ਕਾਲੋਨੀ 'ਚ ਗੁੰਡਾਗਰਦੀ ਹੋਈ ਅਤੇ ਸ਼ਰਾਬ ਦੇ ਨਸ਼ੇ 'ਚ ਹੰਗਾਮਾ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਨੇ 3 ਮੁਲਜ਼ਮਾਂ ਦੇ ਨਾਲ ਹਮਲੇ 'ਚ ਜ਼ਖ਼ਮੀ ਨੌਜਵਾਨ ਨੂੰ ਪੁੱਛਗਿੱਛ ਲਈ ਥਾਣਾ ਰਣਜੀਤ ਐਵੀਨਿਊ ਲੈ ਗਈ। ਖਬਰ ਲਿਖੇ ਜਾਣ ਤੱਕ ਪੁਲਸ ਪੁੱਛਗਿਛ 'ਚ ਲੱਗੀ ਹੈ ਕਿ ਆਖਿਰ ਲੜਾਈ ਦੇ ਪਿੱਛੇ ਕਾਰਨ ਕੀ ਰਿਹਾ ਹੈ।

PunjabKesariਹਾਲਾਂਕਿ ਮੁਲਜ਼ਮਾਂ ਦੀ ਮੈਡੀਕਲ ਜਾਂਚ ਦੇ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ। ਪੁਲਸ ਝਗੜੇ ਨੂੰ ਲੈ ਕੇ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ। ਇਸ ਮਾਮਲੇ 'ਚ ਮੌਕੇ ਦੇ ਗਵਾਹਾਂ ਨੇ ਮੋਬਾਇਲ 'ਤੇ ਬਣਾਈ ਗਈ ਵੀਡੀਓ ਵੀ ਵਾਇਰਲ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਰਣਜੀਤ ਐਵੀਨਿਊ ਬੀ ਬਲਾਕ ਮਾਰਕੀਟ 'ਚ ਇਕ ਨੌਜਵਾਨ ਨੂੰ 3 ਨੌਜਵਾਨ ਜਿੱਥੇ ਬੁਰੀ ਤਰ੍ਹਾਂ ਕੁੱਟ ਰਹੇ ਸਨ ਉਥੇ ਹੀ ਕੁੱਟ ਖਾ ਰਿਹਾ ਨੌਜਵਾਨ ਮਦਦ ਲਈ ਚੀਕ ਰਿਹਾ ਸੀ। ਨੌਜਵਾਨ ਨੂੰ ਕੁੱਟਣ ਵਾਲੇ ਤਿੰਨੋਂ ਸ਼ਰਾਬ 'ਚ ਟੱਲੀ ਸਨ ਅਜਿਹੇ 'ਚ ਕੁੱਟ-ਮਾਰ ਦੇ ਦੌਰਾਨ ਇੱਟਾਂ ਦੀ ਵਰਤੋਂ ਵੀ ਕੀਤੀ। ਇਸ ਦੌਰਾਨ ਨੌਜਵਾਨ ਦਾ ਸਿਰ ਪਾਟ ਗਿਆ।

PunjabKesariਤਿੰਨੋਂ ਮੁਲਜ਼ਮ ਜਦੋਂ ਬਾਈਕ ਨਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਦੀ ਬਾਈਕ ਪਾਰਕਿੰਗ 'ਤੇ ਖੜ੍ਹੇ ਵਾਹਨਾਂ ਨਾਲ ਜਾ ਟਕਰਾਈ। ਇਸ ਦੌਰਾਨ ਪਬਲਿਕ ਨੇ ਤਿੰਨਾਂ ਨੂੰ ਘੇਰਾ ਪਾ ਲਿਆ ਤੱਦ ਤੱਕ ਰਣਜੀਤ ਐਵੀਨਿਊ ਦੀ ਪੁਲਸ ਮੌਕੇ 'ਤੇ ਪਹੁੰਚਕੇ ਮੁਲਜ਼ਮਾਂ ਨੂੰ ਜਿਪਸੀ 'ਚ ਬਿਠਾ ਕੇ ਆਪਣੇ ਨਾਲ ਲੈ ਗਈ। ਖਬਰ ਲਿਖੇ ਜਾਣ ਤੱਕ ਪੁਲਸ ਮਾਮਲਾ ਦਰਜ ਕਰਨ 'ਚ ਲੱਗੀ ਹੈ ।


author

Baljeet Kaur

Content Editor

Related News