ਦੇਖੀ ਜਾਇਓ ਸੜਕਾਂ ''ਤੇ ਜੁਤੀਓ-ਜੁੱਤੀ ਹੋਣਗੇ ਅਕਾਲੀ-ਭਾਜਪਾ : ਵੇਰਕਾ

Thursday, Oct 24, 2019 - 06:17 PM (IST)

ਦੇਖੀ ਜਾਇਓ ਸੜਕਾਂ ''ਤੇ ਜੁਤੀਓ-ਜੁੱਤੀ ਹੋਣਗੇ ਅਕਾਲੀ-ਭਾਜਪਾ : ਵੇਰਕਾ

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ 'ਚ ਹੋਈ ਜ਼ਿਮਨੀ ਚੋਣ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਨ੍ਹਾਂ 4 ਸੀਟਾਂ 'ਚੋਂ 3 ਸੀਟਾਂ 'ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਇਸ ਜਿੱਤ 'ਤੇ ਕਾਂਗਰਸੀ ਆਗੂ ਰਾਜ ਕੁਮਾਰ ਨੇ ਖੁਸ਼ੀ ਜਾਹਿਰ ਕਰਦਿਆਂ ਅਕਾਲੀ ਦਲ ਅਤੇ ਭਾਜਪਾ 'ਤੇ ਖੂਬ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਆਪਣਾ ਕਿਲ੍ਹਾ ਨਹੀਂ ਬਚਾ ਸਕਿਆ ਅਤੇ ਭਾਜਪਾ ਦੇ ਵੀ ਦੋਵੇਂ ਕਿਲ੍ਹੇ ਢਹਿ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਤਾਂ ਅਕਾਲੀ-ਭਾਜਪਾ ਸੜਕ 'ਤੇ ਆਪਸ 'ਚ ਭਿੜਨਗੇ ਅਤੇ ਜੁਤੀਓ-ਜੁੱਤੀ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਉਹ ਹੁਣ ਹਰਸਿਮਰਤ ਬਾਦਲ ਦੀ ਕੁਰਸੀ ਦਾ ਫਿਕਰ ਕਰਨ। 

ਇਸ ਤੋਂ ਇਲਾਵਾ ਵੇਰਕਾ ਨੇ ਦਾਖਾ ਸੀਟ ਤੋਂ ਮਿਲੀ ਹਾਰ 'ਤੇ ਬੋਲਦਿਆਂ ਕਿਹਾ ਕਿ ਇਥੋਂ ਕਾਂਗਰਸ ਦੀ ਨਹੀਂ ਸਗੋਂ 'ਆਪ' ਨੂੰ ਹਾਰ ਮਿਲੀ ਹੈ। ਉਨ੍ਹਾਂ ਕਿਹਾ ਕਿ 'ਆਪ' ਦਾ ਝਾੜੂ ਹੁਣ ਕਦੀ ਇਕੱਠਾ ਨਹੀਂ ਹੋ ਸਕਦਾ।


author

Baljeet Kaur

Content Editor

Related News