ਅੰਮ੍ਰਿਤਸਰ ਏਅਰਪੋਰਟ ਪਹੁੰਚੇ ਅਰਵਿੰਦ ਕੇਜਰੀਵਾਲ,ਸੇਵਾ ਸਿੰਘ ਸੇਖਵਾਂ ਨਾਲ ਕਰਨਗੇ ਮੁਲਾਕਾਤ

Thursday, Aug 26, 2021 - 01:27 PM (IST)

ਅੰਮ੍ਰਿਤਸਰ ਏਅਰਪੋਰਟ ਪਹੁੰਚੇ ਅਰਵਿੰਦ ਕੇਜਰੀਵਾਲ,ਸੇਵਾ ਸਿੰਘ ਸੇਖਵਾਂ ਨਾਲ ਕਰਨਗੇ ਮੁਲਾਕਾਤ

ਅੰਮ੍ਰਿਤਸਰ: ਲੰਮੇ ਸਮੇਂ ਤੱਕ ਪੰਥਕ ਸਿਆਸਤ ਕਰਨ ਵਾਲੇ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਅੱਜ ਯਾਨੀ ਕਿ ਵੀਰਵਾਰ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ‘ਆਪ’ ਸੁਪਰੀਮੋ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਉਨ੍ਹਾਂ ਦੇ ਘਰ ਮੁਲਾਕਾਤ ਕਰਨ ਲਈ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚ ਚੁੱਕੇ ਹਨ ਤੇ ਜਲਦ ਹੀ ਸੇਵਾ ਸਿੰਘ ਸੇਖ਼ਵਾਂ ਨਾਲ ਮੁਲਾਕਾਤ ਕਰਨਗੇ।ਸੇਵਾ ਸਿੰਘ ਸੇਖਵਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਅਰਵਿੰਦ ਕੇਜਰੀਵਾਲ ਨਾਲ ਬੰਦ ਕਮਰੇ ’ਚ ਮੀਟਿੰਗ ਨਹੀਂ ਹੋ ਜਾਂਦੀ ਉਦੋਂ ਤੱਕ ਅਸੀਂ ਕੋਈ ਵੀ ਫ਼ੈਸਲਾ ਨਹੀਂ ਲੈਣਾ। ਦੇਖਿਆ ਜਾਵੇ ਤਾਂ ਸੇਖਵਾਂ ਦੇ ਘਰ ‘ਆਪ’ ਵਲੋਂ ਅਜਿਹਾ ਮਾਹੌਲ ਬਣਾਇਆ ਗਿਆ ਹੈ ਕਿ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਹ ਵੀ ਸਵਾਲ ਖੜ੍ਹੇ ਹੁੰਦੇ ਹਨ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸੇਖਵਾਂ ਵਿਚਾਲੇ ਕੋਈ ਰੇੜਕਾ ਬਣਿਆ ਹੋਇਆ ਹੈ, ਜੋ ਕੇਰੀਵਾਲ ਅੱਜ ਆ ਕੇ ਦੂਰ ਕਰਨਗੇ ? ਸੂਤਰਾਂ ਮੁਤਾਬਕ ਇਸ ਮੌਕੇ ਸੇਵਾ ਸਿੰਘ ਸੇਖਵਾਂ ਸਣੇ ਕਈ ਹੋਰ ਅਕਾਲੀ ਆਗੂ ਵੀ ‘ਆਪ’ ਦਾ ਝਾੜੂ ਫੜ੍ਹ ਸਕਦੇ ਹਨ।  

ਇਹ ਵੀ ਪੜ੍ਹੋ : ਬਟਾਲਾ ਤੋ ਵੱਡੀ ਖ਼ਬਰ, ਦਿਨ ਚੜ੍ਹਦਿਆਂ ਹੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

PunjabKesari

ਜ਼ਿਕਰਯੋਗ ਹੈ ਕਿ ਪਿਛਲੇ ਦੌਰੇ ਦੌਰਾਨ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਲਈ ਵੱਡੇ ਐਲਾਨ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਹਰ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਕੇਜਰੀਵਾਲ ਨੇ ਇਸ ਦੇ ਨਾਲ ਹੀ ਦੂਜਾ ਵੱਡਾ ਐਲਾਨ ਕਰਦਿਆਂ ਕਿਹਾ ਕਿ ਜਿੰਨੇ ਪੁਰਾਣੇ ਬਿੱਲ ਹਨ, ਸਾਰੇ ਮੁਆਫ਼ ਕੀਤੇ ਜਾਣਗੇ ਅਤੇ ਕੱਟੇ ਹੋਏ ਸਾਰੇ ਕੁਨੈਕਸ਼ਨ ਬਹਾਲ ਕੀਤੇ ਜਾਣਗੇ। ਤੀਜਾ ਵੱਡਾ ਐਲਾਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਅੰਦਰ 24 ਘੰਟੇ ਬਿਜਲੀ ਦਿੱਤੀ ਜਾਵੇਗੀ ਪਰ ਇਸ 'ਚ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ।

ਇਹ ਵੀ ਪੜ੍ਹੋ :  ਫ਼ਿਰੋਜ਼ਪੁਰ: ਨਸ਼ੇ ਦੇ ਕਹਿਰ ਨੇ 18 ਸਾਲਾ ਨੌਜਵਾਨ ਦੀ ਲਈ ਜਾਨ,ਪਰਿਵਰ ਨੇ ਸਰਕਾਰ ’ਤੇ ਲਾਏ ਗੰਭੀਰ ਦੋਸ਼


author

Shyna

Content Editor

Related News