ਵਾਇਰਸ ਬਣਿਆ ਵੱਡਾ ਖਤਰਾ, ਅੰਮ੍ਰਿਤਸਰ ਹਵਾਈ ਅੱਡੇ 'ਤੇ ਅਲਰਟ

Wednesday, Jan 22, 2020 - 12:58 PM (IST)

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਦੇ ਪ੍ਰਬੰਧਕ ਜ਼ਿਲਾ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ਾਂ 'ਚੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕਰਨਗੇ। ਸਿਵਲ ਸਰਜਨ ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧ 'ਚ ਸਿਹਤ ਅਤੇ ਪਰਿਵਾਰ ਕਲਿਆਣ ਡਾਇਰੈਕੋਰੇਟ ਤੋਂ ਇਕ ਚਿੱਠੀ ਮਿਲੀ ਹੈ, ਜਿਸ 'ਚ ਉਕਤ ਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਹਵਾਈ ਅੱਡੇ 'ਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਗੌਰਤਲਵ ਹੈ ਕਿ ਇਨਸਾਨ ਤੋਂ ਇਨਸਾਨ 'ਚ ਫੈਲ ਰਹੇ ਕੋਰੋਨਾ ਵਾਇਰਸ ਕਾਰਨ ਚੀਨ 'ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਥੇ ਵਾਇਰਸ ਨਾਲ ਪੀੜਤ ਲੋਕਾਂ ਦੀ ਸੰਖਿਆ 300 ਤੋਂ ਵੱਧ ਹੋ ਚੁੱਕੀ ਹੈ। ਜੌਹਲ ਦਾ ਕਹਿਣਾ ਹੈ ਕਿ ਚੀਨ 'ਚ ਫੈਲੇ ਕੋਰੋਨਾ ਵਾਇਰਸ ਦੀ ਜਾਂਚ ਦੇ ਲਈ ਹਵਾਈ ਅੱਡੇ  'ਚ ਸਾਰੇ ਪ੍ਰਬੰਧ ਕੀਤੇ ਜਾਣਗੇ। ਜ਼ਿਲਾ ਸਿਹਤ ਅਧਿਕਾਰੀ ਥਰਮਲ ਸਕੈਨਰ ਦੇ ਨਾਲ ਸ਼ੱਕੀ ਰੋਗੀਆਂ ਨੂੰ ਸਕੈਨ ਕਰਨਗੇ। ਉਨ੍ਹਾਂ ਨੂੰ ਕੌਮਾਂਤਰੀ ਹਵਾਈ ਹੱਡੇ 'ਚੇ ਆਉਣ ਵਾਲੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧ 'ਚ ਖੁਦ ਸਿਹਤ ਵਿਭਾਗ ਨੂੰ ਜਾਣਕਾਰੀ ਦੇਣਗੇ। ਸ਼ੱਕੀ ਰੋਗੀਆਂ ਨੂੰ ਸਰਕਾਰੀ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਜਾਵੇਗਾ। ਜ਼ਿਲਾ ਸਿਹਤ ਵਿਭਾਗ ਨੇ ਨਿਰਦੇਸ਼ ਦਿੱਤਾ ਕਿ ਅਧਿਕਾਰੀ ਇਸ ਦੇ ਲਈ ਕਿ ਅਲੱਗ ਵਾਰਡ ਦੀ ਵਿਵਸਥਾ ਕਰਨ।


Baljeet Kaur

Content Editor

Related News