ਅੰਮ੍ਰਿਤਸਰ ਹਵਾਈ ਅੱਡੇ ਤੋਂ ਭਾਰੀ ਵਿਦੇਸ਼ੀ ਕਰੰਸੀ ਸਮੇਤ ਔਰਤ ਕਾਬੂ, ਦੁਬਈ ਜਾਣ ਦੀ ਸੀ ਤਿਆਰੀ
Tuesday, Dec 13, 2022 - 10:27 AM (IST)

ਅੰਮ੍ਰਿਤਸਰ (ਸਾਗਰ) : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਦੁਬਈ ਰਵਾਨਾ ਹੋਣ ਸਮੇਂ ਇਕ ਔਰਤ ਨੂੰ ਭਾਰੀ ਵਿਦੇਸ਼ੀ ਕਰੰਸੀ ਸਮੇਤ ਕਾਬੂ ਕੀਤਾ ਗਿਆ ਹੈ। ਫੜ੍ਹੀ ਗਈ ਔਰਤ ਏਅਰ ਇੰਡੀਆ ਦੀ ਉਡਾਣ ਰਾਹੀਂ ਅੰਮ੍ਰਿਤਸਰ ਤੋਂ ਦੁਬਾਈ ਜਾਣ ਦੀ ਤਿਆਰੀ 'ਚ ਸੀ, ਜਦੋਂ ਕਿ ਕਸਟਮ ਵਿਭਾਗ ਦੇ ਕਰਮਚਾਰੀਆਂ ਨੂੰ ਉਸ 'ਤੇ ਸ਼ੱਕ ਹੋ ਗਿਆ।
ਵਿਭਾਗ ਦੇ ਮੁਲਾਜ਼ਮਾਂ ਨੇ ਔਰਤ ਕੋਲੋਂ 18 ਲੱਖ, 18 ਹਜ਼ਾਰ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ। ਫਿਲਹਾਲ ਵਿਭਾਗ ਵੱਲੋਂ ਔਰਤ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ ਭਰਤੀ ਹੋਣ ਵਾਲਿਆਂ ਲਈ ਖ਼ੁਸ਼ਖ਼ਬਰੀ, ਕੈਬਨਿਟ 'ਚ ਲਿਆ ਗਿਆ ਵੱਡਾ ਫ਼ੈਸਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ