ਅੰਮ੍ਰਿਤਸਰ ਏਅਰਪੋਰਟ ''ਤੇ ਕਈ ਉਡਾਨਾਂ ਲੇਟ, ਕਈ ਪਹੁੰਚੀਆਂ ਨਿਰਧਾਰਿਤ ਸਮੇਂ ਤੋਂ ਪਹਿਲਾਂ

01/23/2020 7:41:20 PM

ਅੰਮ੍ਰਿਤਸਰ,(ਇੰਦਰਜੀਤ) : ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਅੱਜ ਕਈ ਉਡਾਨਾਂ ਲੇਟ ਰਹੀਆਂ ਤੇ ਕਈ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਈਆਂ। ਜਾਣਕਾਰੀ ਮੁਤਾਬਕ ਸ੍ਰੀਨਗਰ ਦੀ ਇੰਡੀਗੋ ਦੀ ਉਡਾਨ ਨੰਬਰ 376 ਆਪਣੇ ਨਿਰਧਾਰਿਤ ਸਮੇਂ ਤੋਂ ਇਕ ਘੰਟਾ 25 ਮਿੰਟ ਲੇਟ ਰਹੀ। ਇਸ ਤਰ੍ਹਾਂ ਕੁਆਂਲਾਲੰਪੁਰ ਦੀ ਏਅਰ ਏਸ਼ੀਆਂ ਦੀ ਉਡਾਨ ਨੰਬਰ 188, ਪਟਨਾ ਦੀ ਏਅਰ ਇੰਡੀਆ ਦੀ ਉਡਾਨ ਨੰਬਰ 725, ਦਿੱਲੀ ਦੀ ਵਿਸਤਾਰਾ ਦੀ ਵਿਧਾਨ ਉਡਾਨ ਨੰਬਰ 976, ਮੁੰਬਈ ਦੀ ਸਪਾਈਸਜੈਟ ਦੀ ਉਡਾਨ ਨੰਬਰ 6371 ਆਪਣੇ ਨਿਰਧਾਰਿਤ ਸਮੇਂ ਤੋਂ ਲੇਟਰ ਹੀ। ਉਥੇ ਹੀ ਦੂਜੇ ਪਾਸੇ ਬੈਂਗਲੁਰੂ ਦੀ ਇੰਡੀਗੋ ਦੀ ਉਡਾਨ ਨੰਬਰ 477, ਮੁੰਬਈ ਦੀ ਇੰਡੀਗੋ ਦੀ ਉਡਾਨ ਨੰਬਰ 453, ਦੁਬਈ ਦੀ ਸਪਾਈਸਜੈਟ ਦੀ ਉਡਾਨ ਨੰਬਰ 56 ਆਪਣੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਪਹੁੰਚੀ।


Related News