ਅੰਮ੍ਰਿਤਸਰ ਏਅਰਪੋਰਟ ''ਤੇ ਉਡਾਣਾਂ ਮੁੜ ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ

Wednesday, Feb 27, 2019 - 04:09 PM (IST)

ਅੰਮ੍ਰਿਤਸਰ ਏਅਰਪੋਰਟ ''ਤੇ ਉਡਾਣਾਂ ਮੁੜ ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ

ਅੰਮ੍ਰਿਤਸਰ (ਇੰਦਰਜੀਤ) : ਰਾਜੌਰੀ ਸੈਕਟਰ 'ਚ ਭਾਰਤ ਵਾਲੇ ਪਾਸੇ ਪਾਕਿਸਤਾਨੀ ਜੰਗੀ ਜਹਾਜ਼ਾਂ ਦੇ ਦਾਖਲ ਹੋਣ ਤੇ ਬੰਬ ਸੁੱਟਣ ਤੋਂ ਬਾਅਦ ਅੰਮ੍ਰਿਤਸਰ ਸਥਿਤ ਏਅਰਪੋਰਟ ਤੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। 
ਜਾਣਕਾਰੀ ਮੁਤਾਬਕ ਅੱਜ ਅੰਮ੍ਰਿਤਸਰ ਏਅਰਪੋਰਟ 'ਤੇ ਸਵੇਰੇ 11.00 ਵਜੇਂ ਦੇ ਕਰੀਬ ਏਅਰ ਪੋਰਟ ਅਥਾਰਿਟੀ ਵਲੋਂ ਉਡਾਣਾਂ ਨੂੰ ਥੋੜ੍ਹੇ ਸਮੇਂ ਲਈ ਮੁਲਤਵੀ ਕਰਨ ਦੀ ਪੁਸ਼ਟੀ ਕੀਤੀ ਗਈ ਸੀ। ਇਸ ਉਪਰੰਤ ਏਅਰ ਪੋਰਟ ਕੰਪਲੈਕਸ ਨੂੰ ਖਾਲੀ ਵੀ ਕਰਵਾਇਆ ਗਿਆ ਸੀ। ਇਸ ਦੌਰਾਨ ਫਲਾਈਟਾਂ ਦੇ ਰੱਦ ਹੋ ਜਾਣ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਬਾਅਦ ਦੁਪਹਿਰ 3 ਵਜੇ ਦੇ ਕਰੀਬ ਫਲਾਈਟਾਂ ਨੂੰ ਮੁੜ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਏਅਰਪੋਰਟ ਦੇ ਡਾਇਰੈਕਟਰ ਮਨੋਜ ਚੋਂਸੋਰੀਆ ਨੇ ਦੱਸਿਆ ਕਿ ਰੱਦ ਕੀਤੀਆਂ ਗਈਆਂ ਫਲਾਈਟਾਂ ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ।


author

Baljeet Kaur

Content Editor

Related News