ਜੇਕਰ ਤੁਸੀਂ ਵਿਦੇਸ਼ ਜਾਣ ਲਈ ਲੈ ਰਹੇ ਹੋ ਇਸ ਕੰਪਨੀ ਦੀ ਮਦਦ ਤਾਂ ਹੋ ਜਾਓ ਸਾਵਧਾਨ

12/13/2019 12:11:44 PM

ਅੰਮ੍ਰਿਤਸਰ : ਸੋਸ਼ਲ ਸਾਈਟਸ 'ਤੇ ਰੂਸ ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਲੁੱਟਣ ਵਾਲੀ ਦੁਬਈ ਦੀ ਕੰਪਨੀ ਤੋਂ ਭਾਰਤ ਸਰਕਾਰ ਨੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਭਾਰਤ ਸਰਕਾਰ ਮੁਤਾਬਕ ਕਿੰਗਫਿਸ਼ਰ ਮੈਨੇਜਮੈਂਟ ਕੰਸਲਟੈਂਟ ਐੱਫ.ਜੈੱਡ.ਈ. ਐੱਲ.ਐੱਲ.ਈ. ਨਾਮ ਦੀ ਟ੍ਰੈਵਲ ਏਜੰਸੀ ਦੁਬਈ 'ਚ ਕੰਮ ਕਰ ਰਹੀ ਹੈ। ਇਹ ਸੋਸ਼ਲ ਮੀਡੀਆ 'ਤੇ ਭਾਰਤੀਆਂ ਨੂੰ ਆਪਣੇ ਝਾਂਸੇ ਲੈਂਦੀ ਹੈ ਤੇ ਵੀਜ਼ਾ ਦਿਵਾਉਣ ਦਾ ਝਾਂਸਾ ਦਿੰਦੀ ਹੈ।

ਇਸ ਸਬੰਧੀ ਇਕ ਹਿੰਦੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਏਜੰਸੀ ਦੁਬਈ 'ਚ ਕਈ ਏਜੰਟਾਂ ਨਾਲ ਮਿਲ ਕੇ ਰਸ਼ੀਆ ਦਾ ਵੀਜ਼ਾ ਲਗਾਉਣ ਦਾ ਝਾਂਸਾ ਦਿੰਦੀ ਹੈ। ਇਸ ਤੋਂ ਜਾਅਲੀ ਵੀਜ਼ਾ ਲਗਵਾਉਂਦੀ ਹੈ ਅਤੇ ਲੋਕਾਂ ਤੋਂ ਪੈਸੇ ਲੈਂਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਏਜੰਸੀ ਦੇ ਝਾਂਸੇ 'ਚ ਨਾ ਆਉਣ ਅਤੇ ਸਿਰਫ ਲਾਈਸੈਂਸ ਹੋਲਡਰ ਟ੍ਰੈਵਲ ਏਜੰਟਾਂ ਦੀ ਸਲਾਹ ਲੈਣ ਦਾ ਸੁਝਾਅ ਦਿੱਤਾ ਹੈ।


Baljeet Kaur

Content Editor

Related News