66 ਹਜ਼ਾਰ ਐਲ.ਈ.ਡੀ. ਲਾਈਟਾਂ ਨਾਲ ਜਗਮਗਾਏਗਾ ਅੰਮ੍ਰਿਤਸਰ (ਵੀਡੀਓ)

Saturday, Mar 02, 2019 - 05:18 PM (IST)

ਅੰਮ੍ਰਿਤਸਰ(ਸੁਮਿਤ)— ਅੰਮ੍ਰਿਤਸਰ ਦੀ ਚਮਕ ਹੁਣ ਹੋਰ ਵਧੇਗੀ, ਕਿਉਂਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਅੰਮ੍ਰਿਤਸਰ ਸ਼ਹਿਰ 'ਚ 66 ਹਜ਼ਾਰ ਐੱਲ. ਈ. ਡੀ. ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਲਈ ਸਾਰੇ ਸਰਕਾਰੀ ਦਫਤਰਾਂ ਦੀਆਂ ਛੱਤਾਂ 'ਤੇ ਸੋਲਰ ਸਿਸਟਮ ਲਾਏ ਜਾਣਗੇ, ਜਿਸ ਤੋਂ ਬਿਜਲੀ ਪੈਦਾ ਕੀਤੀ ਜਾਵੇਗੀ। ਦੂਜੇ ਪਾਸੇ ਐੱਲ. ਈ. ਡੀ. ਲਾਈਟਾਂ ਲੱਗਣ ਨਾਲ ਨਗਰ ਨਿਗਮ ਦਾ ਖਰਚ ਵੀ ਘੱਟ ਹੋਵੇਗਾ।

ਇਸ ਪ੍ਰਾਜੈਕਟ ਬਾਰੇ ਅੰਮ੍ਰਿਤਸਰ ਦੇ ਮੇਅਰ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਨੂੰ 6 ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਵੀ ਸਹੂਲਤਾਂ ਮਿਲਣਗੀਆਂ। ਦੱਸ ਦੇਈਏ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਕੱਲ ਇਸ ਪ੍ਰਾਜੈਕਟ ਦਾ ਉਦਘਾਟਨ ਕਰਨਗੇ।


author

cherry

Content Editor

Related News