ਅੰਮ੍ਰਿਤਸਰ 'ਚ ਕੋਰੋਨਾ ਬਲਾਸਟ, 4 ਹੋਰ ਨਵੇਂ ਕੇਸ ਆਏ ਸਾਹਮਣੇ

Sunday, May 24, 2020 - 07:21 PM (IST)

ਅੰਮ੍ਰਿਤਸਰ 'ਚ ਕੋਰੋਨਾ ਬਲਾਸਟ, 4 ਹੋਰ ਨਵੇਂ ਕੇਸ ਆਏ ਸਾਹਮਣੇ

ਅੰਮ੍ਰਿਤਸਰ,(ਦਲਜੀਤ ਸ਼ਰਮਾ)— ਕੋਰੋਨਾ ਮਹਾਮਾਰੀ ਤੋਂ ਹੁਣ ਭਾਵੇਂ ਵਧੇਰੇ ਲੋਕ ਲਾਪਰਵਾਹ ਹੋ ਗਏ ਹਨ ਪਰ ਅਜੇ ਵੀ ਪਾਜ਼ੇਟਿਵ ਕੇਸਾਂ ਦਾ ਮਿਲਣਾ ਲਗਾਤਾਰ ਜਾਰੀ ਹੈ। ਅੰਮ੍ਰਿਤਸਰ 'ਚ ਐਤਵਾਰ ਨੂੰ ਫਿਰ ਕੋਰੋਨਾ ਧਮਾਕਾ ਦੇਖਣ ਨੂੰ ਮਿਲਿਆ। ਖੁੱਲਾ ਵਾਲਾ ਚੌਕ 'ਚ ਬੈਕਰੀ ਚਲਾਉਣ ਵਾਲਾ ਇੱਥੇ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉੱਥੇ ਹੀ ਪੁਲਸ ਦੁਆਰਾ ਫੜੇ ਗਏ ਇਕ ਹਵਾਲਾਤੀ ਸਮੇਤ 3 ਹੋਰ ਨਵੇਂ ਕੇਸ ਦੇਖਣ ਨੂੰ ਮਿਲੇ ਹਨ। ਸਾਰੇ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ। ਅੰਮ੍ਰਿਤਸਰ 'ਚ ਹੁਣ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 327 ਹੋ ਗਈ ਹੈ ਜਦਕਿ 321 ਮਰੀਜ਼ ਠੀਕ ਹੋ ਕੇ ਘਰ ਵਾਪਸ ਜਾ ਚੁੱਕੇ ਹਨ ਤੇ 6 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।


author

Bharat Thapa

Content Editor

Related News