23 ਲੈਬ ਟੈਕਨੀਸ਼ੀਅਨਾਂ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ

Saturday, Jun 20, 2020 - 11:11 AM (IST)

ਅੰਮ੍ਰਿਤਸਰ (ਦਲਜੀਤ) : ਸਿਹਤ ਵਿਭਾਗ ਨੇ ਫੁਰਮਾਨ ਜਾਰੀ ਕਰਦੇ ਹੋਏ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਮੈਮੋਰੀਅਲ ਸਿਵਲ ਹਸਪਤਾਲ 'ਚ ਕਰਿਆਰਤ 23 ਲੈਬ ਟੈਕਨੀਸ਼ੀਅਨ ਨੂੰ ਬਰਖ਼ਾਸਤ ਕਰਨ ਦਾ ਫੈਸਲਾ ਲਿਆ ਹੈ। ਵਿਭਾਗ ਵਲੋਂ ਇਤਿਹਾਸ 'ਚ ਪਹਿਲੀ ਵਾਰ ਸਖ਼ਤ ਫ਼ੈਸਲਾ ਕੀਤਾ ਗਿਆ ਹੈ। ਉੱਧਰ ਦੂਜੇ ਪਾਸੇ ਕਾਮਿਆਂ ਦੀ ਅਗਵਾਈ ਕਰਨ ਵਾਲੀ ਵੈਲਫੇਅਰ ਐਸੋਸੀਏਸ਼ਨ ਸਿਹਤ ਵਿਭਾਗ ਦੇ ਚੇਅਰਮੈਨ ਅਤੇ ਸਿਵਲ ਹਸਪਤਾਲ 'ਚ ਤਾਇਨਾਤ ਐਪਥੈਲੇਮਿਕ ਅਫ਼ਸਰ ਰਾਕੇਸ਼ ਸ਼ਰਮਾ ਨੇ ਕਿਹਾ ਕਿ ਇਹ ਸਰਾਸਰ ਬੇਇਨਸਾਫ਼ੀ ਹਨ। 

ਇਹ ਵੀ ਪੜ੍ਹੋਂ : ਪਿਛਲੇ ਤਿੰਨ ਦਿਨਾਂ ਤੋਂ ਨਵਜੋਤ ਸਿੱਧੂ ਨੂੰ ਲੱਭ ਰਹੀ ਹੈ ਬਿਹਾਰ ਪੁਲਸ, ਜਾਣੋਂ ਵਜ੍ਹਾ

ਜਾਣਕਾਰੀ ਅਨੁਸਾਰ ਵਿਭਾਗ ਦੇ ਸਕੱਤਰ ਵਲੋਂ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਲਿਖੇ ਗਏ ਪੱਤਰ 'ਚ ਸਪੱਸ਼ਟ ਕਿਹਾ ਗਿਆ ਹੈ ਕਿ ਸਿਵਲ ਹਸਪਤਾਲ 'ਚ ਜੋ ਲੈਬੋਰੇਟਰੀ ਟੈਕਨੀਸ਼ੀਅਨ ਸੈਕਸ਼ਨ ਪੋਸਟ ਤੋਂ ਇਲਾਵਾ ਡੈਪੂਏਸ਼ਨ 'ਤੇ ਲੱਗੇ ਹਨ ਉਨ੍ਹਾਂ ਦੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਜਾਵੇ। ਉੱਧਰ ਦੂਜੇ ਪਾਸੇ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਨੇ ਕਿਹਾ ਕਿ ਬਰਖ਼ਾਸਤ ਕੀਤੇ ਗਏ ਕਾਮਿਆਂ ਨੂੰ ਡੈਪੂਟੇਸ਼ਨ 'ਤੇ ਸਿਵਲ ਹਸਪਤਾਲ 'ਚ ਇਸ ਲਈ ਲਾਇਆ ਗਿਆ ਤਾਂ ਕਿ ਸਿਵਲ ਹਸਪਤਾਲ ਦਾ ਕੰਮ ਪ੍ਰਭਾਵਿਤ ਨਾ ਹੋਵੇ। ਜਦੋਂ ਵੀ ਮੰਤਰੀ, ਸਕੱਤਰ ਅਤੇ ਡਾਇਰੈਕਟਰ ਸਿਵਲ ਹਸਪਤਾਲ ਆਏ, ਅਸੀਂ ਉਨ੍ਹਾਂ ਨੂੰ ਮੰਗ ਪੱਤਰ ਦੇ ਕੇ ਕਿਹਾ ਕਿ ਸਿਵਲ ਹਸਪਤਾਲ 'ਚ ਸਟਾਫ਼ ਦੀ ਸੈਕਸ਼ਨ ਪੋਸਟ ਕੀਤੀਆਂ ਜਾਣ।

ਇਹ ਵੀ ਪੜ੍ਹੋਂ : ਪ੍ਰੇਮਿਕਾ ਦਾ ਕਾਰਾ, ਇਸ਼ਕ 'ਚ ਅੰਨ੍ਹੀ ਹੋਈ ਨੇ ਪ੍ਰੇਮੀ ਦੀ ਪਤਨੀ ਦੇ ਸਿਰ 'ਚ ਮਾਰਿਆ ਬਾਲਾ

ਭਰੋਸਾ ਦੇ ਕੇ ਮੰਤਰੀ ਦੇ ਅਧਿਕਾਰੀ ਜਾਂਦੇ ਰਹੇ ਪਰ ਕੋਈ ਸੁਣਵਾਈ ਨਹੀਂ ਹੋਈ। ਸਿਵਲ ਹਸਪਤਾਲ ਦਾ ਕੰਮ-ਕਾਜ ਚਲਾਉਣ ਲਈ ਡੈਪੂਟੇਸ਼ਨ 'ਤੇ ਇਨ੍ਹਾਂ ਕਾਮਿਆਂ ਨੂੰ ਸਿਵਲ ਹਸਪਤਾਲ 'ਚ ਲਾਇਆ ਗਿਆ। ਕਿਸੇ ਦਾ ਕੋਈ ਰਾਜਨੀਤਿਕ ਰਸੂਖ ਨਹੀਂ। ਜੇਕਰ ਸਿਹਤ ਵਿਭਾਗ ਪੈਰਾ ਮੈਡੀਕਲ ਸਟਾਫ਼ ਦੀ ਸੈਕਸ਼ਨ ਪੋਸਟ ਨਹੀਂ ਕਰ ਸਕਦਾ ਤਾਂ ਸਿਵਲ ਨੂੰ ਬੰਦ ਕਰ ਦਿਓ। ਜੇਕਰ ਵਿਭਾਗ ਨੇ ਬਰਖਾਸਤੀ ਦਾ ਫ਼ੈਸਲਾ ਲਾਗੂ ਕੀਤਾ ਤਾਂ ਸਮੂਹ ਕਾਮੇ ਸਿਵਲ ਹਸਪਤਾਲ ਦਾ ਕੰਮ ਠੱਪ ਕਰ ਦੇਣਗੇ, ਉਥੇ ਹੀ ਬਰਖ਼ਾਸਤ ਕੀਤੇ ਗਏ ਕਾਮਿਆਂ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ 'ਚ ਡੈਪੂਟੇਸ਼ਨ ਤਾਂ ਕਰਮਚਾਰੀ ਲਿਆਉਣ ਹੀ ਨਹੀਂ ਚਾਹੁੰਦੇ। ਇਥੇ ਕੰਮ ਜ਼ਿਆਦਾ ਹੈ ਇਸ ਲਈ ਕਰਮਚਾਰੀ ਭੱਜਦੇ ਹਨ। 

ਇਹ ਵੀ ਪੜ੍ਹੋਂ : ਬੱਸਾਂ ਬੰਦ ਹੋਣ ਕਾਰਨ ਕੁੜੀ ਨੂੰ ਲਿਫ਼ਟ ਮੰਗਣੀ ਪਈ ਭਾਰੀ, ਇੱਜ਼ਤ ਹੋਈ ਤਾਰ-ਤਾਰ

ਇਸ ਦੇ ਬਾਵਜੂਦ ਅਸੀਂ ਪੂਰੀ ਤਨਦੇਹੀ ਨਾਲ ਇਥੇ ਕੰਮ ਕਰ ਰਹੇ ਹਨ। ਸਰਕਾਰ ਫ਼ੈਸਲੇ 'ਤੇ ਮੁੜ ਵਿਚਾਰ ਕਰੇ ਕਿਉਂਕਿ ਕੋਰੋਨਾ ਕਾਲ 'ਚ ਸਿਵਲ ਹਸਪਤਾਲ ਦੇ ਕਾਮਿਆਂ ਨੇ ਜਿਸ ਤਨਦੇਹੀ ਨਾਲ ਕੰਮ ਕੀਤਾ ਹੈ, ਉਹ ਇਕ ਉਦਹਾਰਣ ਹੈ। ਉੱਧਰ ਸਿਵਲ ਸਰਜਨ ਡਾ.ਜੁਗਸ ਕਿਸ਼ੋਰ ਨਾਲ ਇਸ ਸਬੰਧ 'ਚ ਜਦੋਂ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।


Baljeet Kaur

Content Editor

Related News