ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਦੇ 204 ਨਵੇਂ ਮਾਮਲੇ ਆਏ ਸਾਹਮਣੇ, 8 ਦੀ ਮੌਤ

Tuesday, Sep 15, 2020 - 02:32 AM (IST)

ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਦੇ 204 ਨਵੇਂ ਮਾਮਲੇ ਆਏ ਸਾਹਮਣੇ, 8 ਦੀ ਮੌਤ

ਅੰਮ੍ਰਿਤਸਰ,(ਜਸ਼ਨ)- ਜ਼ਿਲ੍ਹੇ ਦੇ ਡਿਪਟੀ ਮੈਡੀਕਲ ਕਮਿਸ਼ਨਰ (ਡੀ. ਐੱਮ. ਸੀ.) ਡਾ. ਇੰਦਰ ਮੋਹਨ ਅਤੇ ਮਾਨਾਂਵਾਲਾ ਕਸਬੇ ਦੇ ਐਸ . ਐਮ . ਓ ਡਾ. ਸਤਨਾਮ ਸਮੇਤ ਸੋਮਵਾਰ ਨੂੰ ਕੁਲ 204 ਲੋਕ ਕੋਰੋਨਾ ਤੋਂ ਪੀੜਤ ਹੋ ਗਏ । ਉਥੇ ਹੀ ਇਸ ਦੌਰਾਨ 8 ਕੋਰੋਨਾ ਤੋਂ ਪਾਜੇਟਿਵ ਲੋਕਾਂ ਨੇ ਆਪਣੀ ਜਾਨ ਗਵਾ ਲਈ। ਜਾਣਕਾਰੀ ਅਨੁਸਾਰ ਕੋਰੋਨਾ ਤੋਂ ਪੀੜਤ ਲੋਕਾਂ ’ਚ 97 ਲੋਕ ਸੰਪਰਕ ਵਾਲੇ ਹਨ ਅਤੇ 107 ਲੋਕ ਕਮਿਊਨਿਟੀ ਤੋਂ ਸਬੰਧ ਰੱਖਦੇ ਹੈ । ਉਥੇ ਹੀ ਸੋਮਵਾਰ ਨੂੰ ਕੁਲ 142 ਵਿਅਕਤੀ ਕੋਰੋਨਾ ਤੋਂ ਅਜ਼ਾਦ ਹੋ ਕੇ ਆਪਣੇ ਘਰਾਂ ਨੂੰ ਪਰਤ ਆਏ ਹਨ। ਹੁਣ ਤੱਕ ਅੰਮ੍ਰਿਤਸਰ ’ਚ ਕੋਰੋਨਾ ਤੋਂ ਪੀੜਤ ਹੋਣ ਵਾਲਿਆਂ ਦੀ ਗਿਣਤੀ 1474 ਪਹੁੰਚ ਚੁੱਕੀ ਹੈ। ਉਥੇ ਹੀ ਕੁਲ 4935 ਲੋਕ ਇਸ ਮਹਾਮਾਰੀ ਤੋਂ ਠੀਕ ਹੋ ਕੇ ਕੋਰੋਨਾ ਨੂੰ ਹਰਾਉਣ ’ਚ ਕਾਮਯਾਬ ਹੋਏ ਹਨ। ਉਥੇ ਹੀ ਅੰਕੜਿਆਂ ਅਨੁਸਾਰ ਹੁਣ ਤੱਕ 6673 ਲੋਕ ਕੋਰੋਨਾ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਜਾਣਕਾਰੀ ਅਨੁਸਾਰ ਵਰਤਮਾਨ ’ਚ 1474 ਲੋਕ ਇਸ ਨਾਮੁਰਾਦ ਰੋਗ ਤੋਂ ਛੁਟਕਾਰਾ ਪਾਉਣ ਲਈ ਜ਼ੇਰੇ ਇਲਾਜ ਹਨ। ਹੁਣ ਤੱਕ 264 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਹੋਣ ਨਾਲ ਮੌਤ ਹੋ ਚੁੱਕੀ ਹੈ।

ਇਨ੍ਹਾਂ ਨੇ ਹਾਰੀ ਕੋਰੋਨਾ ਤੋਂ ਜੰਗ :

1. ਅਮਰੀਕ ਸਿੰਘ (60) ਸ਼ਹੂਰਾ ਥੇਹ ਅਜਨਾਲਾ

2. ਜੋਗਿੰਦਰ ਮਾਥ ਮਹਾਜਨ (82) ਨਿਊ ਜਵਾਹਰ ਨਗਰ, ਬਟਾਲਾ ਰੋਡ

3. ਰਵਿੰਦਰਪਾਲ ਸਿੰਘ (47) ਸੁੰਦਰ ਨਗਰ

4. ਕ੍ਰਿਸ਼ਨਾ ਦੇਵੀ (50) ਹਰੀਪੁਰਾ

5. ਨੀਲਮ (55) ਸੁਲਤਾਨਵਿੰਡ

6. ਪ੍ਰੀਤਮ ਕੌਰ (75) ਸ਼ਹੀਦ ਊਧਮ ਸਿੰਘ ਨਗਰ

7. ਅਰਵਿੰਦਰ ਸਿੰਘ (42) ਗੁਰੂ ਨਾਨਕ ਨਗਰ

8 . ਜਿਆ ਲਾਲ (68) ਵ੍ਰਿੰਦਾਵਣ ਗਾਰਡਨ

14. ਏ. ਐੱਸ. ਆਰ. 3 (ਮਲਹੋਤਰਾ)


author

Bharat Thapa

Content Editor

Related News