ਅੰਮ੍ਰਿਤਸਰ : 17 ਸਾਲ ਕੈਦ ਕੱਟਣ ਤੋਂ ਬਾਅਦ ਪਵਿੱਤਰ ਗ੍ਰੰਥ ਲੈ ਕੇ ਵਤਨ ਪਰਤਿਆ 'ਜਲਾਲੁਦੀਨ' (ਵੀਡੀਓ)
Tuesday, Nov 06, 2018 - 02:42 PM (IST)
ਅੰਮ੍ਰਿਤਸਰ (ਸੁਮਿਤ ਖੰਨਾ) - ਭਾਰਤੀ ਜੇਲ 'ਚੋਂ ਰਿਹਾਅ ਹੋਇਆ ਇਹ ਕੈਦੀ ਜਲਾਲੁਦੀਨ ਹੈ, ਜੋ ਜੇਲ 'ਚ ਆਪਣੀ ਸਜ਼ਾ ਪੂਰੀ ਕਰਕੇ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ। ਦੱਸ ਦੇਈਏ ਕਿ ਜਲਾਲੁਦੀਨ 17 ਸਾਲ ਵਾਰਾਨਸੀ ਦੀ ਜੇਲ 'ਚ ਰਿਹਾ ਹੈ ਅਤੇ ਇਥੇ ਰਹਿ ਕੇ ਹੀ ਉਸ ਨੇ ਐੱਮ.ਏ. ਕੀਤੀ ਤੇ ਹਿੰਦੂ ਗ੍ਰੰਥਾਂ ਸਬੰਧੀ ਗਿਆਨ ਹਾਸਲ ਕੀਤਾ। ਇਹ ਹੀ ਨਹੀਂ ਉਹ ਹਿੰਦੂ ਗ੍ਰੰਥਾਂ ਤੋਂ ਇਨ੍ਹਾਂ ਪ੍ਰਭਾਵਿਤ ਹੋਇਆ ਕਿ ਇਨ੍ਹਾਂ ਪਵਿੱਤਰ ਗ੍ਰੰਥਾਂ ਨੂੰ ਆਪਣੇ ਨਾਲ ਪਾਕਿਸਤਾਨ ਵੀ ਲੈ ਕੇ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਜਲਾਲੁਦੀਨ ਬਿਨਾਂ ਪਾਸਪੋਰਟ ਭਾਰਤ 'ਚ ਦਾਖਲ ਹੋਇਆ ਸੀ, ਜਿਸ ਕਾਰਨ ਉਹ ਵਾਰਾਨਸੀ ਜੇਲ 'ਚ ਕੈਦ ਸੀ ਤੇ ਹੁਣ ਉਸ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਬਾਹਘਾ ਬਾਰਡਰ ਦੇ ਰਾਸਤੇ 'ਚੋਂ ਪਾਕਿਸਤਾਨ ਭੇਜ ਦਿੱਤਾ ਗਿਆ ਹੈ। ਉਸ ਨੇ ਕਿਹਾ ਕਿ ਉਸ ਨੂੰ ਦੁੱਖ ਹੈ ਕਿ ਉਹ ਆਪਣੇ ਸਾਥੀਆਂ ਤੋਂ ਦੂਰ ਜਾ ਰਿਹਾ ਹੈ।