ਤੇਜ਼ ਰਫਤਾਰ ਵਾਹਨ ਨੇ ਐਕਟਿਵਾ ਨੂੰ ਮਾਰੀ ਫੇਟ

04/20/2019 4:25:34 AM

ਅੰਮ੍ਰਿਤਸਰ (ਜਗਤਾਰ)-ਬਠਿੰਡਾ ਨੂੰ ਜਾਣ ਵਾਲੇ ਨਵੇਂ ਬਣੇ ਬਾਈਪਾਸ ’ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਿਆ ਰਹਿੰਦਾ ਹੈ। ਅਜੇ ਕੁਝ ਦਿਨ ਪਹਿਲਾਂ ਹਾਦਸੇ ’ਚ ਐਕਟਿਵਾ ਸਵਾਰ ਇਕ ਵਿਦਿਆਰਣ ਦੀ ਮੌਤ ਦੀ ਖਬਰ ਅਜੇ ਸ਼ਾਂਤ ਵੀ ਹੋਈ ਸੀ ਕਿ ਅੱਜ ਫਿਰ ਇਕ ਅਣਪਛਾਤੇ ਵਾਹਨ ਨੇ ਇਕ ਐਕਟਿਵਾ ਸਵਾਰ ਵਿਆਹੁਤਾ ਨੂੰ ਫੇਟ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਵਿਆਹੁਤਾ ਦੀ ਪਛਾਣ ਰਣਜੀਤ ਕੌਰ ਪਤਨੀ ਮਨਜੀਤ ਸਿੰਘ ਵਾਸੀ ਪਿੰਡ ਨੋਨੇ ਵਜੋਂ ਹੋਈ, ਜੋ ਆਪਣੀ ਐਕਟਿਵਾ ਨੰ. ਪੀ ਬੀ 46 ਟੀ 5664 ’ਤੇ ਆਪਣੀ ਭੈਣ ਕੋਲ ਤਰਨਤਾਰਨ ਜਾ ਰਹੀ ਸੀ ਕਿ ਜਦੋਂ ਪਿੰਡ ਜੋਗਾ ਸਿੰਘ ਵਾਲਾ ਮੋਡ਼ ਬਾਈਪਾਸ ’ਤੇ ਪਹੁੰਚੀ ਤਾਂ ਅੰਮ੍ਰਿਤਸਰ ਵੱਲੋਂ ਪਿੱਛੋਂ ਆਏ ਇਕ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ ਤੇ ਲਗਭਗ 200 ਮੀਟਰ ਤੱਕ ਘਡ਼ੀਸ ਕੇ ਆਪਣੇ ਨਾਲ ਲੈ ਗਈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਹ ਹਾਦਸਾ ਦੇਖਿਆ ਤਾਂ ਉਨ੍ਹਾਂ ਨੇ ਜਲਦ ਸਵਾਰੀ ਦਾ ਪ੍ਰਬੰਧ ਕਰ ਕੇ ਉਕਤ ਵਿਆਹੁਤਾ ਨੂੰ ਸਰਕਾਰੀ ਹਸਪਤਾਲ ਤਰਨਤਾਰਨ ’ਚ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧੀ ਚੌਕੀ ਬੰਡਾਲਾ ਦੇ ਇੰਚਾਰਜ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਅîਣਪਛਾਤੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕਾ ਆਪਣੇ ਪਿੱਛੇ 2 ਬੱਚੇ (ਲਡ਼ਕੀ-ਲਡ਼ਕਾ) ਛੱਡ ਗਈ ਹੈ।

Related News