‘ਲੋਕ ਬਾਹਰਲੇ ਉਮੀਦਵਾਰ ਨੂੰ ਮੂੰਹ ਨਹੀਂ ਲਾਉਣਗੇ’

Saturday, Apr 20, 2019 - 04:25 AM (IST)

ਅੰਮ੍ਰਿਤਸਰ (ਬਲਜੀਤ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਜਿਥੇ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ, ਉਥੇ ਅਕਾਲੀ-ਭਾਜਪਾ ਗਠਜੋਡ਼ ਵੱਲੋਂ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਾ ਕਰਨਾ ਇਹ ਸਾਬਿਤ ਕਰ ਰਿਹਾ ਹੈ ਕਿ ਇਨ੍ਹਾਂ ਕੋਲ ਕੋਈ ਯੋਗ ਉਮੀਦਵਾਰ ਨਹੀਂ ਹੈ। ਇਹ ਪ੍ਰਗਟਾਵਾ ਲੋਕ ਸਭਾ ਹਲਕਾ ਅੰਿਮ੍ਰਤਸਰ ਤੋਂ ਸੀਨੀਅਰ ਕਾਂਗਰਸੀ ਆਗੂ ਬੀਬੀ ਜਗੀਰ ਕੌਰ ਨੇ ਹਲਕਾ ਮਜੀਠਾ ਦੇ ਪਿੰਡ ਕਾਦਰਾਬਾਦ ਵਿਖੇ ਕਾਂਗਰਸੀ ਵਰਕਰਾਂ ਦੀ ਭਰਤੀ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਬਾਹਰਲੇ ਉਮੀਦਵਾਰ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋਡ਼ ਨੇ ਹਮੇਸ਼ਾ ਲੋਕਾਂ ਨਾਲ ਧੋਖਾ ਕੀਤਾ ਤੇ ਸਿਰਫ ਆਪਣੀਆਂ ਜੇਬਾਂ ਭਰਨ ਵੱਲ ਧਿਆਨ ਦਿੱਤਾ ਤੇ ਮੋਦੀ ਸਰਕਾਰ ’ਚ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਵੀ ਅੰਮ੍ਰਿਤਸਰ ਦੀ ਸਾਰ ਨਹੀਂ ਲਈ ਤੇ ਦਿੱਲੀ ਜਾ ਕੇ ਅੰਮ੍ਰਿਤਸਰ ਨੂੰ ਭੁੱਲ ਗਏ। ਇਸ ਮੌਕੇ ਪੰਜਾਬ ਐੱਸ. ਸੀ. ਸੈੱਲ ਦੇ ਚੇਅਰਮੈਨ ਤਰਸੇਮ ਸਿੰਘ ਸਿਆਲਕਾ, ਸਰਪੰਚ ਗੁਰਮੁੱਖ ਸਿੰਘ ਕਾਦਰਾਬਾਦ, ਸਰਪੰਚ ਕਸ਼ਮੀਰ ਸਿੰਘ ਟੋਨਾ, ਮਨਜੀਤ ਸਿੰਘ ਬੱਬਰ, ਪਲਵਿੰਦਰ ਸਿੰਘ ਸਿਆਲਕਾ, ਮੇਜਰ ਸਿੰਘ ਸਿਆਲਕਾ, ਸੁੱਚਾ ਸਿੰਘ, ਯੂਥ ਆਗੂ ਹੁਸਨ ਸਿਆਲਕਾ, ਰਣਜੀਤ ਸਿੰਘ ਰਾਜਾ ਕੋਟਲੀ ਆਦਿ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਹਾਜ਼ਰ ਸਨ।

Related News