ਪਰਸਨੈਲਿਟੀ ਦੇ ਓਵਰਆਲ ਲੁੱਕ ਨੂੰ ਵਧਾਉਂਦੇ ਹਨ ਖੂਬਸੂਰਤ ਫੁਟਵੀਅਰ

Saturday, Sep 21, 2024 - 03:46 PM (IST)

ਪਰਸਨੈਲਿਟੀ ਦੇ ਓਵਰਆਲ ਲੁੱਕ ਨੂੰ ਵਧਾਉਂਦੇ ਹਨ ਖੂਬਸੂਰਤ ਫੁਟਵੀਅਰ

ਅੰਮ੍ਰਿਤਸਰ, (ਕਵਿਸ਼ਾ)- ਔਰਤਾਂ ਦੇ ਪਹਿਰਾਵੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਸ਼ਾਮਲ ਕੀਤੇ ਜਾਣ ਵਾਲੀ ਐਸਸਰੀਜ਼, ਫੁਟਵੀਅਰ, ਜਿਊਲਰੀ, ਹੇਅਰ ਸਟਾਈਲਿੰਗ, ਮੇਕਅੱਪ ਆਦਿ ਸਾਰੇ ਆਪਣੀ-ਆਪਣੀ ਇਕ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ, ਜਿਸ ਨਾਲ ਕਿ ਔਰਤਾਂ ਦੀ ਖੂਬਸੂਰਤੀ ਵਿਚ ਤਾਂ ਚਾਰ ਚੰਦ ਲਗਾਉਂਦੇ ਹੀ ਹਨ, ਨਾਲ ਹੀ ਨਾਲ ਉਨ੍ਹਾਂ ਦੇ ਲੁੱਕ ਵੀ ਮੁਕੰਮਲ ਲੱਗਣ ਲੱਗਦੀ ਹੈ।

ਇਸ ਲਈ ਔਰਤਾਂ ਜਦੋਂ ਵੀ ਆਪਣੇ ਕਿਸੇ ਆਊਟਫਿੱਟ ਲਈ ਸ਼ਾਪਿੰਗ ਕਰਦੀਆਂ ਹਨ ਤਾਂ ਇਸ ਦੀ ਸਾਰੀ ਐਸਸਰੀਜ਼, ਜਿਊੂਲਰੀ, ਫੁਟਵੀਅਰ, ਹੈਂਡਬੈਗ ਆਦਿ ਸਾਰਿਆਂ ਦੀ ਖਾਸ ਚੋਣ ਕਰਦੀਆਂ ਹਨ, ਤਾਂ ਕਿ ਉਹ ਆਪਣੇ ਇੱਕ ਆਊਟਫਿੱਟ ਨੂੰ ਕੰਪਲੀਟ ਕਰ ਸਕਣ।

ਹਾਲਾਂਕਿ ਔਰਤਾਂ ਦੇ ਫੁਟਵੀਅਰ ਦੀ ਗੱਲ ਕੀਤੀ ਜਾਵੇ ਤਾਂ ਔਰਤਾਂ ਦੇ ਫੁਟਵੀਅਰ ਵਿਚ ਇਕ ਲੰਬੀ ਚੌੜੀ ਵਾਈਡ ਰੇਂਜ ਰਹਿੰਦੀ ਹੈ ਪਰ ਅੱਜ-ਕੱਲ ਔਰਤਾਂ ਦੀ ਫੇਵਰੇਟ ਫੁਟਵੀਅਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਖੂਬਸੂਰਤ ਡਿਫਰੈਂਟ ਸੇਪਸ ਦੀ ਬੇਲਿਸ ਖੂਬ ਟ੍ਰੇਂਡ ਕਰ ਰਹੀ ਹੈ, ਸੇਪਸ ਤੋਂ ਇਲਾਵਾ ਵੀ ਇਸ ਵਿਚ ਕਈ ਪ੍ਰਕਾਰ ਪ੍ਰਚਲਿਤ ਹਨ।

ਅੰਮ੍ਰਿਤਸਰ ਵਿਚ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿਚ ਅੰਮ੍ਰਿਤਸਰ ਦੀਆਂ ਖੂਬਸੂਰਤ ਔਰਤਾਂ ਆਪਣੇ ਖੂਬਸੂਰਤ ਆਊਟਫਿੱਟ ਨਾਲ ਵਧੀਆ ਡਿਜਾਇਨ ਅਤੇ ਸ਼ੈਲੀ ਦੀ ਬੇਲਿਸ ਪਹਿਨੇ ਦਿਖਾਈ ਦਿੰਦੀਆਂ ਹਨ, ਜੋ ਕਿ ਉਨ੍ਹਾਂ ਦੇ ਆਊਟਫਿਟ ਦੀ ਲੁੱਕ ਨੂੰ ਹੋਰ ਵੀ ਜ਼ਿਆਦਾ ਅਨਹਾਂਸ ਕਰਦੀ ਹੈ। 


author

Tarsem Singh

Content Editor

Related News