ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਗਹਿਣੇ ਅਤੇ ਨਕਦੀ ਚੋਰੀ

Saturday, Sep 14, 2024 - 05:58 PM (IST)

ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, ਗਹਿਣੇ ਅਤੇ ਨਕਦੀ ਚੋਰੀ

ਅੰਮ੍ਰਿਤਸਰ (ਜਸ਼ਨ)-ਪ੍ਰੀਤ ਐਵੇਨਿਊ ਫਤਿਹਗੜ੍ਹ ਚੂੜੀਆ ਰੋਡ ਵਿਖੇ ਸਥਿਤ ਇਕ ਘਰ ਨੂੰ ਅਣਪਛਾਤੇ ਚੋਰਾਂ ਨੇ ਨਿਸ਼ਾਨਾਂ ਬਣਾਉਦਿਆਂ ਵੱਡੀ ਗਿਣਤੀ ਵਿਚ ਗਹਿਣੇ ਅਤੇ ਲੱਖਾਂ ਦੀ ਨਕਦੀ ਚੋਰੀ ਕਰ ਲਈ। ਇਸ ਸਬੰਧੀ ਥਾਣਾ ਸਦਰ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਰੁਣ ਕੁਮਾਰ ਪੁੱਤਰ ਪ੍ਰਦੀਪ ਕੁਮਾਰ ਵਾਸੀ ਪ੍ਰੀਤ ਐਵੇਨਿਊ ਫਤਿਹਗੜ੍ਹ ਚੂੜੀਆਂ ਰੋਡ ਨੇ ਦੱਸਿਆ ਕਿ ਬੀਤੀ ਦਿਨ ਉਸ ਦੀ ਪਤਨੀ ਨਵਦੀਪ ਕੌਰ ਦੇ ਘਰ ਦੇ ਮੇਨ ਗੇਟ ਨੂੰ ਤਾਲਾ ਲੱਗਾ ਕੇ ਕੰਮ ਕਾਰ ਵਾਸਤੇ ਬਾਜ਼ਾਰ ਅਤੇ ਬੱਚਿਆਂ ਨੂੰ ਸਕੂਲ ਤੋਂ ਲੈਣ ਲਈ ਗਈ ਸੀ, ਜਦ ਉਹ ਘਰ ਵਾਪਸ ਆਈ ਤਾਂ ਘਰ ਦਾ ਮੇਨ ਗੇਟ ਅਤੇ ਘਰ ਦੇ ਅੰਦਰਲੇ ਦਰਵਾਜੇ ਖੁੱਲ੍ਹੇ ਹੋਏ ਸੀ ਅਤੇ ਸਾਰਾ ਸਾਮਾਨ ਖਿਲਰਿਆ ਹੋਇਆ ਸੀ।

ਇਹ ਵੀ ਪੜ੍ਹੋ-  ਚੰਡੀਗੜ੍ਹ ਹੋਏ ਗ੍ਰੇਨੇਡ ਹਮਲੇ 'ਚ ਵੱਡਾ ਖੁਲਾਸਾ, ਸਾਹਮਣੇ ਆਈਆਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ

ਕਮਰੇ ਵਿਚ ਪਈ ਲੋਹੇ ਦੀ ਅਲਮਾਰੀ ਦਾ ਲਾਕ ਟੁੱਟਾ ਹੋਇਆ ਸੀ, ਜਿਸ ਨੇ ਘਰ ਦਾ ਸਾਰਾ ਸਾਮਾਨ ਖਿਲਰਿਆ ਦੇਖ ਕੇ ਉਸ ਦੀ ਪਤਨੀ ਨੇ ਉਸ ਨੂੰ ਫੋਨ ਕੀਤਾ ਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਅਤੇ ਘਰ ਵਿਚ ਚੋਰੀ ਹੋ ਗਈ ਹੈ, ਜਦੋਂ ਉਹ ਘਰ ਆਇਆ ਤਾਂ ਦੇਖਿਆ ਕਿ ਅਲਮਾਰੀ ਵਿਚੋਂ 9 ਮੁੰਦਰੀਆਂ ਸੋਨਾ, 6 ਲੇਡੀਸ ਮੁੰਦਰੀਆਂ ਸੋਨਾ, 4 ਝੁੰਮਕੇ ਦੀ ਜੋੜੀਆਂ ਸੋਨਾ, 2 ਚੈਨਾ ਸੋਨਾ, 3 ਮੁੰਦਰੀਆਂ ਸੋਨਾ ਬੱਚਿਆਂ ਦੀਆਂ, 5 ਜੋੜੀਆਂ ਚਾਂਦੀ ਦੀਆਂ ਬੱਚਿਆਂ ਦੇ ਹੱਥਾ ਵਿੱਚ ਪਾਉਣ ਵਾਲੇ ਕੜੇ ਅਤੇ 5 ਜੋੜੀਆਂ ਚਾਂਦੀ ਦੀਆਂ ਬੱਚਿਆਂ ਦੇ ਪੈਰਾ ਵਿਚ ਪਾਉਣ ਵਾਲੇ ਕੜੇ ਅਤੇ ਇਕ ਲੱਖ 70 ਹਜ਼ਾਰ ਰੁਪਏ ਕੈਸ ਕੋਈ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ ਸਨ। ਪੁਲਸ ਵਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇੇ ਪਿਆ ਭੜਥੂ, ਅਮਰੀਕਾ ਜਾ ਰਹੇ ਵਿਅਕਤੀ ਕੋਲੋਂ ਵੱਡੀ ਗਿਣਤੀ 'ਚ ਗੋਲੀਆਂ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News