ਵੱਡੀ ਲੀਡ ਨਾਲ ਜਿੱਤਣਗੇ ਔਜਲਾ : ਗੁੰਮਟਾਲਾ

04/09/2019 4:29:12 AM

ਅੰਮ੍ਰਿਤਸਰ (ਸੂਰੀ)-ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਵਲੋਂ ਏਅਰਪੋਰਟ ਰੋਡ ’ਤੇ ਔਜਲਾ ਦੇ ਲਈ ਰਖਵਾਏ ਗਏ ਪ੍ਰੋਗਰਾਮ ’ਚ ਪਿੰਡ ਗੁੰਮਟਾਲਾ ਤੋ ਵਿਸ਼ਾਲ ਕਾਫਲਾ ਭਗਵੰਤ ਸਿੰਘ ਰਿੰਕੂ ਗੁੰਮਟਾਲਾ ਦੀ ਪ੍ਰਧਾਨਗੀ ’ਚ ਪਹੁੰਚਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿੰਕੂ ਗੁੰਮਟਾਲਾ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ ਦੀ ਜਿੱਤ 100 ਪ੍ਰਤੀਸ਼ਤ ਯਕੀਨੀ ਹੈ ਬੱਸ ਅਨਾਸਊਂਸ ਹੋਣਾ ਹੀ ਬਾਕੀ ਹੈ। ਗੁਰਜੀਤ ਸਿੰਘ ਔਜਲਾ ਨੂੰ ਦੋ ਸਾਲ ਪਹਿਲਾਂ ਅੰਮ੍ਰਿਤਸਰ ਦੀ ਜਨਤਾ ਨੇ ਦੋ ਲੱਖ ਦੀ ਬਹੁਤ ਵੱਡੀ ਲੀਡ ਨਾਲ ਜਿਤਾਇਆ ਸੀ, ਉਨ੍ਹਾਂ ਸਿਰਫ ਦੋ ਸਾਲ ਲਈ ਜਨਤਾ ਦੇ ਕੰਮ ਕੀਤੇ, ਕੰਮਾਂ ਤੋਂ ਸੰਤੁਸ਼ਟ ਹੋ ਕੇ ਕਾਂਗਰਸ ਹਾਈਕਮਾਂਡ ਨੇ ਗੁਰਜੀਤ ਸਿੰਘ ਔਜਲਾ ਨੂੰ ਅੰਮ੍ਰਿਤਸਰ ਤੋ ਦੁਬਾਰਾ ਲੋਕ ਸਭਾ ਦੇ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉਤਾਰਿਆ ਹੈ। ਇਸ ਮੌਕੇ ਦਵਿੰਦਰ ਸਿੰਘ ਢਿੱਲੋ, ਕਵੰਲਜੀਤ ਸਿੰਘ ਢਿੱਲੋ, ਬਾਬਾ ਕਿੰਦਰ, ਚੰਦ ਪ੍ਰਧਾਨ, ਨਿਸ਼ਾਨ ਸੁਲਤਾਨਵਿੰਡ, ਗੁਰਪ੍ਰੀਤ, ਸੂਰਜ, ਪ੍ਰਵੀਨ, ਅਮਨ ਗੁੰਮਟਾਲਾ, ਪ੍ਰਧਾਨ ਜੋਬਨ ਤਾਬੋਵਾਲੀ, ਲੱਕੀ, ਜਰਨੈਲ ਸਿੰਘ, ਹਰਪਾਲ ਸਿੰਘ, ਜੋਗਿੰਦਰ ਮਸੀਹ, ਹੀਰਾ ਮਸੀਹ, ਤਿਲਕ ਰਾਜ, ਪ੍ਰਤਾਪ, ਹਰਪ੍ਰੀਤ ਗੁੰਮਟਾਲਾ, ਸਿਮਰਨ, ਸਵਿੰਦਰ ਸਿੰਘ ਪ੍ਰਧਾਨ ਉਗਰ ਔਲਖ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।

Related News