ਪੰਜਾਬ ਦੀਆਂ 13 ਦੀਆਂ 13 ਸੀਟਾਂ ’ਤੇ ਹੋਵੇਗੀ ਕਾਂਗਰਸ ਦੀ ਧਮਾਕੇਦਾਰ ਜਿੱਤ : ਕੱਕਡ਼, ਜੱਸ ਨਿੱਝਰ

03/26/2019 4:43:28 AM

ਅੰਮ੍ਰਿਤਸਰ (ਰਾਜਵਿਦਰ)-ਅੰਮ੍ਰਿਤਸਰ ਲੋਕ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਦੀ ਧਡ਼ੱਲੇਦਾਰ ਵਾਪਸੀ ਹੋਵੇਗੀ ਅਤੇ ਸ੍ਰੀ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਕੱਕਡ਼ ਅਤੇ ਜਸਵਿੰਦਰ ਸਿੰਘ ਨਿੱਜਰ ਸਰਪੰਚ ਪੰਜਗਰਾਈਆਂ ਨੇ ਕੀਤਾ। ਉਨ੍ਹਾਂ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਰਿਕਾਰਡ ਤੋਡ਼ ਜਿੱਤ ਹਾਸਲ ਕਰੇਗੀ ਅਤੇ ਕਾਂਗਰਸੀ ਵਰਕਰ ਜ਼ਿਲਾ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਦੀ ਅਗਵਾਈ ਹੇਠ ਦਿਨ-ਰਾਤ ਇਕ ਕਰ ਦੇਣਗੇ ਅਤੇ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੇ ਟਰੈਕਟਰਾਂ, ਗੁਰੂ ਕੇ ਲੰਗਰ ’ਤੇ ਟੈਕਸ ਲਾਏ ਅਤੇ ਫੌਜੀਆਂ ਦੀਆਂ ਲਾਸ਼ਾਂ ’ਤੇ ਵੀ ਰਾਜਨੀਤੀ ਕੀਤੀ ਅਤੇ ਹੁਣ ਭਾਰਤ ਦੀ ਜਨਤਾ ਭਾਜਪਾ ਤੇ ਇਸਦੀਆਂ ਭਾਈਵਾਲ ਪਾਰਟੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਏਗੀ। ਇਸ ਮੌਕੇ ਬੂਆ ਸਿੰਘ ਸੰਧੂ ਓ. ਐੱਸ. ਡੀ., ਸਰਪੰਚ ਲਖਵਿੰਦਰ ਸਿੰਘ ਝੰਜੋਟੀ, ਸਰਪੰਚ ਲਖਵਿੰਦਰ ਸਿੰਘ ਭਿੱਟੇਵੱਢ, ਸੁੱਖ ਸ਼ਾਹ ਭਿੱਟੇਵੱਢ, ਮਨਦੀਪ ਸਿੰਘ ਝੰਜੋਟੀ, ਜਸਕਰਨ ਸਿੰਘ ਕੋਹਰੀ ਆਦਿ ਹਾਜ਼ਰ ਸਨ।25 ਏ ਐਸ ਆਰ ਰਾਜਵਿੰਦਰ ਹੁੰਦਲ 01ਗੱਲਬਾਤ ਦੌਰਾਨ ਅਮਨਦੀਪ ਸਿੰਘ ਤੇ ਜਸਵਿੰਦਰ ਸਿੰਘ ਜੱਸ।

Related News