ਜਤਿੰਦਰਪਾਲ ਬੇਦੀ ਨੇ ਅਨੰਦਪੁਰ ਸਾਹਿਬ ਤੋਂ ਚੋਣ ਲਡ਼ਨ ਲਈ ਦਿੱਤਾ ਪ੍ਰਾਰਥਨਾ ਪੱਤਰ
Thursday, Feb 14, 2019 - 04:34 AM (IST)
ਅੰਮ੍ਰਿਤਸਰ (ਵਾਲੀਆ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਪਾਰ ਸੈੱਲ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਬੇਦੀ ਨੇ ਲੋਕ ਸਭਾ ਚੋਣਾਂ ਲਈ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲਡ਼ਨ ਲਈ ਕਾਂਗਰਸ ਭਵਨ ਵਿਖੇ ਜਿਗਨੇਸ਼ ਕੁਮਾਰ ਰਿੰਕੂ ਨੂੰ ਆਪਣੇ ਕਾਗਜ਼ ਦਾਖਲ ਕਰਵਾਏ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸੁਰਿੰਦਰ ਕਲਿਆਣ ਵੀ ਹਾਜ਼ਰ ਸਨ। ਬੇਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ, ਕਾਂਗਰਸ ਵਪਾਰ ਸੈੱਲ ਦੇ ਕੋ-ਚੇਅਰਮੈਨ ਤੇ ਹੋਰ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਉਹ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਬੇਦੀ ਦੇ ਪੋਤਰੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੰਦੀ ਹੈ ਤਾਂ ਉਹ ਪਾਰਟੀ ਨੇਤਾਵਾਂ ਤੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਲੋਕਾਂ ਦੀਆਂ ਇੱਛਾਵਾਂ ’ਤੇ ਪੂਰੀ ਤਰ੍ਹਾਂ ਖਰਾ ਉਤਰਨਗੇ। ਉਹ ਸਾਰੇ ਪੰਜਾਬ ਵਿਚ ਬੈਠਕਾਂ ਕਰ ਕੇ ਕਾਂਗਰਸ ਵਪਾਰ ਸੈੱਲ ਦੀਆਂ ਯੂਨਿਟਾਂ ਸਥਾਪਿਤ ਕਰ ਰਹੇ ਹਨ।
