ਕਾਂਗਰਸ ਡੰਡੇ ਦੇ ਜ਼ੋਰ ਨਾਲ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਐ : ਤਲਬੀਰ ਗਿੱਲ

Thursday, Feb 14, 2019 - 04:33 AM (IST)

ਕਾਂਗਰਸ ਡੰਡੇ ਦੇ ਜ਼ੋਰ ਨਾਲ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਐ : ਤਲਬੀਰ ਗਿੱਲ
ਅੰਮ੍ਰਿਤਸਰ (ਛੀਨਾ)-ਹਲਕਾ ਦੱਖਣੀ ਅਧੀਨ ਪੈਂਦੀ ਵਾਰਡ ਨੰ. 63 ਵਿਖੇ ਇਕ ਸਮਾਰੋਹ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਦੀ ਅਗਵਾਈ ਹੇਠ ਹੋਇਆ, ਜਿਸ ਵਿਚ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਖਾਸ ਤੌਰ ’ਤੇ ਪੁੱਜੇ। ਇਸ ਮੌਕੇ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਧੋਖੇਬਾਜ਼ ਸਰਕਾਰ ਸਾਬਤ ਹੋਈ ਹੈ, ਜਿਸ ਨੇ ਸੱਤਾ ਹਾਸਲ ਕਰਨ ਤੋਂ ਪਹਿਲਾਂ ਤਾਂ ਸੂਬੇ ਦੇ ਲੋਕ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸਨ ਤੇ ਸੱਤਾ ਹਾਸਲ ਕਰਨ ਤੋਂ ਬਾਅਦ ਉਹ ਆਪਣੇ ਸਾਰੇ ਵਾਅਦਿਆਂ ਤੋਂ ਪਾਸਾ ਹੀ ਵੱਟ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਰਾਜ ’ਚ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਦੀ ਡੰਡੇ ਦੇ ਜ਼ੋਰ ਨਾਲ ਆਵਾਜ਼ ਦਬਾਉਣਾ ਚਾਹੁੰਦੀ ਹੈ ਪਰ ਕਾਂਗਰਸ ਨੂੰ ਇਨਾਂ ਵਧੀਕੀਆ ਦਾ ਸਮਾਂ ਆਉਣ ’ਤੇ ਭਾਰੀ ਖਮਿਆਜਾ ਭੁਗਤਣਾ ਪਵੇਗਾ। ਇਸ ਮੌਕੇ ਤਲਬੀਰ ਸਿੰਘ ਗਿੱਲ ਨੇ ਐਲਾਨ ਕੀਤਾ ਕਿ ਸੂਬੇ ’ਚ ਅਕਾਲੀ ਸਰਕਾਰ ਆਉਣ ’ਤੇ ਹਲਕਾ ਦੱਖਣੀ ਦੀ ਵਿਕਾਸ ਪੱਖੋਂ ਕਾਇਆ ਕਲਪ ਕਰ ਦਿੱਤੀ ਜਾਵੇਗੀ ਤੇ ਅਮਰਬੀਰ ਸਿੰਘ ਢੋਟ ਵਲੋਂ ਜਿਹਡ਼ੇ ਕੰਮ ਦੱਸੇ ਜਾਣਗੇ ਉਹ ਸਭ ਪਹਿਲ ਦੇ ਆਧਾਰ ’ਤੇ ਕੀਤੇ ਜਾਣਗੇ। ਇਸ ਮੌਕੇ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਅਮਰਬੀਰ ਸਿੰਘ ਢੋਟ ਵਲੋਂ ਵਾਰਡ ਨੰ. 63 ਦੀ ਸੇਵਾ ਕਰਨ ਦੌਰਾਨ ਪਾਰਕਾਂ ਦਾ ਸੁੰਦਰੀ ਕਰਨ ਸਮੇਤ ਸਮਸ਼ਾਨ ਘਾਟ ਦੇ ਦੋਵੇਂ ਪਾਸੇ ਅਤੇ ਬਰਸਾਤੀ ਨਾਲੇ ’ਤੇ ਸਡ਼ਕ ਬਣਵਾਉਣ ਨਾਲ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ। ਇਸ ਮੌਕੇ ਅਮਰਬੀਰ ਸਿੰਘ ਢੋਟ ਵਲੋਂ ਤਲਬੀਰ ਸਿੰਘ ਗਿੱਲ ਤੇ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਪੂਰਨ ਸਿੰਘ ਮੱਤੇਵਾਲ, ਅਜੀਤਪਾਲ ਸਿੰਘ ਸੈਣੀ, ਮਨਮੋਹਨ ਸਿੰਘ ਲਾਟੀ, ਗਗਨਦੀਪ ਸਿੰਘ, ਸਰਵਣ ਸਿੰਘ ਖਾਲਸਾ, ਇੰਦਰਜੀਤ ਸਿੰਘ ਪੰਡੋਰੀ, ਬਲਵਿੰਦਰ ਸਿੰਘ ਰਾਜੋਕੇ, ਸੁਖਦੇਵ ਸਿੰਘ ਆਸ਼ਟ, ਮਲਕੀਤ ਸਿੰਘ ਬੀ. ਡੀ. ਓ., ਭੁਪਿੰਦਰ ਸਿੰਘ ਵਾਲੀਆ, ਭਾਈ ਜੈ ਸਿੰਘ ਇੰਚਾਰਜ ਰਾਗੀਆ, ਅਵਤਾਰ ਸਿੰਘ ਗਿੱਲ, ਤਰਲੋਚਨ ਸਿੰਘ ਧਾਮੀ, ਜਗਜੀਤ ਸਿੰਘ ਖਾਲਸਾ, ਸਤਿੰਦਰਪਾਲ ਸਿੰਘ ਜੋਨੀ, ਜਗਪ੍ਰੀਤ ਸਿੰਘ ਪ੍ਰਿੰਸ, ਗੁਰਦਿਆਲ ਸਿੰਘ ਹੁੰਦਲ, ਇੰਦਰਪਾਲਸਿੰਘ ਜੌਲੀ, ਬਲਦੇਵ ਸਿੰਘ ਘਈ, ਹਰਜੀਤ ਸਿੰਘ, ਜਗਪ੍ਰੀਤ ਸਿੰਘ ਮਣੀ, ਬੀਬੀ ਹਰਜੀਤ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਸਿਮਰਨ ਕੌਰ, ਬੀਬੀ ਚਰਨ ਕੌਰ, ਅਵਤਾਰ ਸਿੰਘ, ਰਾਮ ਸਿੰਘ, ਗੁਰਦੀਪ ਸਿੰਘ ਸੁਰਸਿੰਘ ਤੇ ਹੋਰ ਵੀ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ।

Related News