ਨੰਗਾ ਕਰ ਕੇ ਕੁੱਟਣ ਦੀ ਦਿੱਤੀ ਧਮਕੀ ਤਾਂ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

Thursday, Dec 12, 2019 - 12:51 PM (IST)

ਨੰਗਾ ਕਰ ਕੇ ਕੁੱਟਣ ਦੀ ਦਿੱਤੀ ਧਮਕੀ ਤਾਂ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

ਅੰਮ੍ਰਿਤਸਰ (ਇੰਦਰਜੀਤ, ਸੁਮਿਤ ਖੰਨਾ) : ਥਾਣਾ ਡੀ-ਡਵੀਜ਼ਨ ਅਧੀਨ ਆਉਂਦੇ ਖੇਤਰ ਗਲੀ ਜੱਟਾਂ ਵਾਲੀ 'ਚ ਇਕ ਨੌਜਵਾਨ ਵਲੋਂ ਸੂਦਖੋਰ ਦੇ ਵਿਆਜ ਅਤੇ ਤਸੀਹਿਆਂ ਤੋਂ ਦੁਖੀ ਹੋ ਕੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ। ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਮਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੇ ਸੁਸਾਈਡ ਨੋਟ 'ਚ ਖੁਦਕੁਸ਼ੀ ਦੀ ਵਜ੍ਹਾ ਦਾ ਵਰਣਨ ਕੀਤਾ ਹੈ।

PunjabKesariਜਾਣਕਾਰੀ ਮੁਤਾਬਕ ਗਲੀ ਜੱਟਾਂ ਵਾਲੀ ਵਸਨੀਕ ਅਰੁਣ ਮਹਾਜਨ (22) ਪੁੱਤਰ ਪਵਨ ਕੁਮਾਰ ਨੇ ਇਕ ਲਵਲਾ ਨਾਂ ਦੇ ਨੌਜਵਾਨ ਤੋਂ 5 ਹਜ਼ਾਰ ਰੁਪਏ ਵਿਆਜ 'ਤੇ ਲਏ ਸਨ, ਉਹ 10 ਫੀਸਦੀ ਮਹੀਨੇ ਦੇ ਹਿਸਾਬ ਨਾਲ ਵਿਆਜ ਦੇ ਰਿਹਾ ਸੀ। ਦਸੰਬਰ ਮਹੀਨੇ 'ਚ ਉਕਤ ਵਿਆਜਖੋਰ ਨੇ ਉਸ ਨੂੰ ਕਿਹਾ ਕਿ ਅੱਜ ਤੋਂ ਉਹ ਇਸ ਰਕਮ 'ਤੇ 500 ਰੁਪਏ ਰੋਜ਼ ਵਿਆਜ ਵਸੂਲੀ ਕਰੇਗਾ, ਨਾ ਦੇਣ ਦੀ ਸੂਰਤ 'ਚ ਉਹ ਉਸ ਦੀ ਕੁੱਟ-ਮਾਰ ਕਰੇਗਾ। ਸੁਸਾਈਡ ਨੋਟ ਅਤੇ ਪੁਲਸ ਵਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਲਿਖਿਆ ਹੈ ਕਿ ਵਿਆਜ ਨਾ ਦੇਣ ਦੀ ਸੂਰਤ 'ਚ ਉਕਤ ਨੌਜਵਾਨ ਨੂੰ ਪਹਿਲਾਂ ਵੀ ਸੂਦਖੋਰ ਨੇ 7 ਥੱਪੜ ਮਾਰੇ ਸਨ ਤੇ ਧਮਕੀ ਦਿੱਤੀ ਸੀ ਕਿ ਜੇਕਰ ਪੈਸੇ ਨਾ ਮਿਲੇ ਤਾਂ ਉਹ ਉਸ ਨੂੰ ਨੰਗਾ ਕਰ ਕੇ ਕੁੱਟੇਗਾ। ਪੁਲਸ ਨੂੰ ਦਿੱਤੇ ਗਏ ਬਿਆਨ 'ਚ ਮ੍ਰਿਤਕ ਅਰੁਣ ਮਹਾਜਨ ਦੇ ਭਰਾ ਵਰੁਣ ਮਹਾਜਨ ਨੇ ਦੱਸਿਆ ਕਿ ਉਸ ਦੇ ਭਰਾ ਨੇ ਉਸ ਨੂੰ ਕਿਹਾ ਸੀ ਕਿ ਮੈਂ ਲਵਲਾ ਨਾਂ ਦੇ ਵਿਅਕਤੀ ਤੋਂ ਪੈਸੇ ਉਧਾਰ ਲਏ ਸਨ ਪਰ ਉਹ ਜਿਸ ਤਰ੍ਹਾਂ ਮੇਰੀ ਬੇਇੱਜ਼ਤੀ ਤੇ ਕੁੱਟ-ਮਾਰ ਕਰਦਾ ਹੈ, ਉਸ ਨੂੰ ਮੈਂ ਸਹਿਣ ਨਹੀਂ ਕਰ ਸਕਦਾ।

PunjabKesariਮ੍ਰਿਤਕ ਦੇ ਭਰਾ ਵਰੁਣ ਨੇ ਦੱਸਿਆ ਕਿ ਬੀਤੀ ਸ਼ਾਮ ਉਸ ਨੂੰ ਉਸ ਦੇ ਭਰਾ ਦਾ ਫੋਨ ਆਇਆ ਤੇ ਉਹ ਦੁਰਗਿਆਣਾ ਮੰਦਰ ਦੇ ਜੋੜਾ ਘਰ 'ਚ ਗਿਆ, ਉਥੇ ਉਸ ਦਾ ਭਰਾ ਬੈਂਚ 'ਤੇ ਲੇਟ ਕੇ ਉਲਟੀਆਂ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਮੈਂ ਜ਼ਹਿਰ ਖਾ ਲਿਆ ਹੈ। ਮ੍ਰਿਤਕ ਦੇ ਭਰਾ ਮੁਤਾਬਕ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਐੱਸ. ਐੱਚ. ਓ. ਡੀ-ਡਵੀਜ਼ਨ ਹਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਲਵਲਾ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ।


author

Baljeet Kaur

Content Editor

Related News