ਪਿਸਤੌਲ ਦੀ ਨੋਕ ''ਤੇ ਨੌਜਵਾਨ ਕੋਲੋਂ ਨਕਦੀ ਲੁੱਟਣ ਦੀ ਕੋਸ਼ਿਸ਼

Monday, Nov 25, 2019 - 01:05 PM (IST)

ਪਿਸਤੌਲ ਦੀ ਨੋਕ ''ਤੇ ਨੌਜਵਾਨ ਕੋਲੋਂ ਨਕਦੀ ਲੁੱਟਣ ਦੀ ਕੋਸ਼ਿਸ਼

ਅੰਮ੍ਰਿਤਸਰ (ਅਰੁਣ) : ਬੀਤੀ ਰਾਤ ਕਰੀਬ 9:30 ਵਜੇ ਪੁਰਾਣੀ ਚੁੰਗੀ ਛੇਹਰਟਾ ਨੇੜੇ ਆਪਣਾ ਇਲੈਕਟ੍ਰੋਨਿਕ ਸ਼ੋਅਰੂਮ ਬੰਦ ਕਰਨ ਮਗਰੋਂ ਘਰ ਜਾਣ ਮੌਕੇ ਅਨਮੋਲ ਇੰਟਰਪ੍ਰਾਈਜ਼ਿਜ਼ ਦੇ ਮਾਲਕ ਅਨਮੋਲ ਪੁੱਤਰ ਰਮਨ ਕੁਮਾਰ ਵਾਸੀ ਨਿਊ ਰਣਜੀਤਪੁਰਾ ਨੂੰ ਸ਼ੋਅਰੂਮ ਦੇ ਬਾਹਰ ਹੀ ਬਾਈਕ ਸਵਾਰ 3 ਲੁਟੇਰਿਆਂ ਨੇ ਘੇਰ ਲਿਆ। ਇਕ ਨੌਜਵਾਨ ਨੇ ਪਿਸਤੌਲ ਦੀ ਨੋਕ 'ਤੇ ਉਸ ਦਾ ਕਰੀਬ 1 ਲੱਖ ਰੁਪਏ ਨਕਦੀ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਅਨਮੋਲ ਨੇ ਵਿਰੋਧ ਕੀਤਾ। ਲੋਕ ਇਕੱਠੇ ਹੁੰਦੇ ਦੇਖ ਕੇ ਲੁਟੇਰੇ ਨੌਜਵਾਨ ਨਾਲ ਕੁੱਟ-ਮਾਰ ਕਰ ਕੇ ਮੌਕੇ ਤੋਂ ਦੌੜ ਗਏ। ਨੌਜਵਾਨ ਨੇ ਇਸ ਦੀ ਸੂਚਨਾ ਥਾਣਾ ਛੇਹਰਟਾ ਦੀ ਪੁਲਸ ਨੂੰ ਦਿੱਤੀ। ਲੁਟੇਰੇ ਸੀ. ਸੀ. ਟੀ. ਵੀ. 'ਚ ਕੈਦ ਦੱਸੇ ਜਾ ਰਹੇ ਹਨ।

ਚੌਕੀ ਖੰਡਵਾਲਾ ਦੇ ਇੰਚਾਰਜ ਏ. ਐੱਸ. ਆਈ. ਰੂਪ ਲਾਲ ਨੇ ਦੱਸਿਆ ਕਿ ਪੁਲਸ ਸੀ. ਸੀ. ਟੀ. ਵੀ. ਫੁਟੇਜ ਨੂੰ ਬਾਰੀਕੀ ਨਾਲ ਖੰਗਾਲ ਰਹੀ ਹੈ, ਜਲਦ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


author

Baljeet Kaur

Content Editor

Related News