ਬੁਲਾਰੀਆ ਦੀ ਰੈਲੀ ਦੇਖ ਕੇ ਪਰਤ ਰਹੇ ਨੌਜਵਾਨ ''ਤੇ ਫਾਈਰਿੰਗ

Tuesday, Apr 30, 2019 - 12:24 PM (IST)

ਬੁਲਾਰੀਆ ਦੀ ਰੈਲੀ ਦੇਖ ਕੇ ਪਰਤ ਰਹੇ ਨੌਜਵਾਨ ''ਤੇ ਫਾਈਰਿੰਗ

ਅੰਮ੍ਰਿਤਸਰ(ਗੁਰਪ੍ਰੀਤ ਸਿੰਘ) : ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਅੰਮ੍ਰਿਤਸਰ 'ਚ ਇਕ ਵਾਰ ਫਿਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਫਾਈਰਿੰਗ ਵਿਚ ਇਕ ਦੇ ਜ਼ਖਮੀ ਹੋਣ ਦੀ ਸੂਚਨਾ ਵੀ ਹੈ। ਦਰਅਸਲ, ਸੁਲਤਾਨਵਿੰਡ 'ਚ ਵਿਧਾਇਕ ਬੁਲਾਰੀਆ ਦੀ ਰੈਲੀ ਤੋਂ ਪਰਤ ਰਹੇ ਸਾਗਰ ਨਾਂ ਦੇ ਨੌਜਵਾਨ 'ਤੇ ਕੁਝ ਲੋਕਾਂ ਨੇ ਹਮਲਾ ਕਰਦਿਆਂ ਫਾਇਰੰਗ ਕਰ ਦਿੱਤੀ। ਜ਼ਖ਼ਮੀ ਨੌਜਵਾਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਮੁਤਾਬਕ ਹਮਲਾਵਰਾਂ ਨੇ ਸਾਗਰ 'ਤੇ ਦੋ ਗੋਲੀਆਂ ਚਲਾਈਆਂ, ਜਿਨ੍ਹਾਂ ਦੇ ਖੋਲ੍ਹ ਵੀ ਪੁਲਸ ਨੂੰ ਮਿਲ ਗਏ ਹਨ।

ਉਧਰ ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਖੋਲ੍ਹ ਨਹੀਂ ਮਿਲੇ। ਬਾਕੀ ਜ਼ਖ਼ਮੀ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਗੁਰੂ ਨਗਰੀ 'ਚ ਆਏ ਦਿਨ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੇ ਕਿਤੇ ਨਾ ਕਿਤੇ ਪੁਲਸ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।


author

cherry

Content Editor

Related News