ਦੋਸਤਾਂ ਨਾਲ ਦੀਵਾਲੀ ਮਨਾਉਣ ਗਏ ਨੌਜਵਾਨ ਦੀ ਭੇਤਭਰੇ ਹਲਾਤ ''ਚ ਮੌਤ

Thursday, Nov 08, 2018 - 03:49 PM (IST)

ਦੋਸਤਾਂ ਨਾਲ ਦੀਵਾਲੀ ਮਨਾਉਣ ਗਏ ਨੌਜਵਾਨ ਦੀ ਭੇਤਭਰੇ ਹਲਾਤ ''ਚ ਮੌਤ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਮਾਹਲ ਰਾਮ ਤੀਰਥ ਰੋਡ 'ਤੇ ਰਹਿਣ ਵਾਲੇ ਇਕ ਨੌਜਵਾਨ ਦੀ ਭੇਤਭਰੀ ਹਾਲਤ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਮ੍ਰਿਤਕ ਸੰਜੀਵ ਕੁਮਾਰ ਉਰਫ ਰਿੰਕੂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਜੀਵ ਦੇ ਦੋਸਤ ਉਸ ਨੂੰ ਦੀਵਾਲੀ ਦਾ ਜਸ਼ਨ ਮਨਾਉਣ ਲਈ ਆਪਣੇ ਨਾਲ ਲੈ ਕੇ ਗਏ ਸਨ। ਉਸੇ ਦੌਰਾਨ ਹੀ ਕਿਸੇ ਨੇ ਸ਼ਰਾਬ 'ਚ ਉਸ ਨੂੰ ਕੁਝ ਮਿਲਾ ਕੇ ਦੇ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
 


author

Baljeet Kaur

Content Editor

Related News