ਮਹਿਲਾ ਡਾਕਟਰ ਨਾਲ ਛੇੜਛਾੜ ਅਤੇ ਮਾੜੀ ਸ਼ਬਦਾਵਲੀ ਬੋਲਣ ਦੇ ਮਾਮਲੇ ''ਚ ਨੌਜਵਾਨ ਗ੍ਰਿਫਤਾਰ

01/12/2020 12:23:26 PM

ਅੰਮ੍ਰਿਤਸਰ (ਅਨਿਲ, ਸੁਮਿਤ) : ਥਾਣਾ ਰਾਮਬਾਗ ਦੇ ਖੇਤਰ ਅਧੀਨ ਸਿਵਲ ਹਸਪਤਾਲ 'ਚ ਬਾਅਦ ਦੁਪਹਿਰ ਉਸ ਵੇਲੇ ਰੌਲਾ ਪੈ ਗਿਆ ਜਦੋਂ ਇਕ ਨੌਜਵਾਨ ਨੇ ਆਪਣੀ ਮਾਤਾ ਨੂੰ ਹਸਪਤਾਲ 'ਚ ਚੈੱਕਅਪ ਕਰਵਾਉਣ ਦੇ ਬਹਾਨੇ ਜਦੋਂ ਉਹ ਹਸਪਤਾਲ ਦੇ ਕਮਰਾ ਨੰਬਰ 14 ਦੇ ਅੰਦਰ ਬੈਠੇ ਡਾਕਟਰੀ ਸਟਾਫ ਦੇ ਇਲਾਵਾ ਇਕ ਮਹਿਲਾ ਡਾਕਟਰ ਨੂੰ ਉੱਚੀ ਆਵਾਜ਼ 'ਚ ਕਮਰੇ ਦੇ ਅੰਦਰ ਵੜ ਕੇ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕਰ ਕੇ ਛੇੜਖਾਨੀ ਕਰਨ ਲੱਗਾ। ਮਹਿਲਾ ਡਾਕਟਰ ਤੇ ਹੋਰ ਸਾਥੀ ਡਾਕਟਰਾਂ ਨੇ ਤੁਰੰਤ ਐੱਸ. ਐੱਮ. ਓ. ਨੂੰ ਸ਼ਿਕਾਇਤ ਕੀਤੀ ਤਾਂ ਐੱਸ. ਐੱਮ. ਓ. ਨੇ ਸਿਕਿਓਰਟੀ ਦੀ ਮਦਦ ਨਾਲ ਨੌਜਵਾਨ ਨੂੰ ਕਾਬੂ ਕਰ ਕੇ ਥਾÎਣਾ ਰਾਮਬਾਗ ਦੀ ਪੁਲਸ ਨੂੰ ਸੌਂਪਿਆ।

ਮਹਿਲਾ ਡਾਕਟਰ ਨੇ ਥਾਣਾ ਰਾਮਬਾਗ 'ਚ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਉਕਤ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਉਸ ਨੂੰ ਤੰਗ ਕਰ ਰਿਹਾ ਹੈ ਕਦੇ ਉਹ ਉਨ੍ਹਾਂ ਦੇ ਘਰ ਦੇ ਬਾਹਰ ਅਤੇ ਕਈ ਵਾਰ ਜਦੋਂ ਉਹ ਆਪਣੇ ਘਰ ਤੋਂ ਆਪਣੀ ਡਿਊਟੀ 'ਤੇ ਆਉਂਦੀ ਹੈ। ਰਸਤੇ 'ਚ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕਰਦਾ ਹੈ। ਅੱਜ ਤਾਂ ਉਸ ਸਮੇਂ ਹੱਦ ਹੋ ਗਈ ਜਦੋਂ ਉਹ ਆਪਣੀ ਮਾਂ ਦੀ ਟਰੀਟਮੈਂਟ ਦੇ ਬਹਾਨੇ ਹਸਪਤਾਲ 'ਚ ਆਇਆ ਅਤੇ ਉੱਥੇ ਹਸਪਤਾਲ ਸਟਾਫ ਦੇ ਸਾਹਮਣੇ ਉਸ ਦੇ ਕਮਰੇ 'ਚ ਦਾਖਲ ਹੋ ਕੇ ਗਾਲ੍ਹਾਂ ਅਤੇ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਮਹਿਲਾ ਡਾਕਟਰ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਇਹ ਪਹਿਲੀ ਘਟਨਾ ਨਹੀਂ ਹੈ, ਤਿੰਨ ਵਾਰ ਪਹਿਲਾਂ ਵੀ ਇਸ ਨੌਜਵਾਨ ਨੂੰ ਪਿੱਛਾ ਕਰਨਾ ਦੇ ਦੋਸ਼ 'ਚ ਦੋ ਤਿੰਨ ਥਾਣਿਆਂ 'ਚ ਸੂਚਿਤ ਕਰ ਕੇ ਫੜਵਾਇਆ ਗਿਆ ਹੈ ਪਰ ਮੌਕੇ ਤੋਂ ਮੁਆਫੀ ਮੰਗਣ ਦੇ ਬਾਅਦ ਪੁਲਸ ਕਸਟਡੀ ਤੋਂ ਛੁਟਦਾ ਰਿਹਾ ਹੈ। ਅੱਜ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਮਹਿਲਾ ਡਾਕਟਰ ਨੇ ਦੱਸਿਆ ਕਿ ਉਸਨੂੰ ਸ਼ਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ।

ਬਾਅਦ ਦੁਪਹਿਰ ਮਹਿਲਾ ਡਾਕਟਰ ਦੀ ਸ਼ਿਕਾਇਤ 'ਤੇ ਮੁਲਜ਼ਮ ਖਿਲਾਫ ਲਿਖਤੀ ਸ਼ਿਕਾਇਤ ਆਈ ਸੀ ਅਤੇ ਪੁਲਸ ਨੇ ਨੌਜਵਾਨ ਨੂੰ ਹਿਰਾਸਤ 'ਚ ਵੀ ਲੈ ਲਿਆ ਸੀ ਪਰ ਸ਼ਾਮ ਨੂੰ ਮਹਿਲਾ ਡਾਕਟਰ ਦੇ ਭਰਾ ਵੱਲੋਂ ਲਿਖਤੀ ਅਰਜ਼ੀ ਦਿੱਤੀ ਗਈ ਕਿ ਉਨ੍ਹਾਂ ਦਾ ਉਸ ਨੌਜਵਾਨ ਨਾਲ ਰਾਜ਼ੀਨਾਮਾ ਹੋ ਗਿਆ ਹੈ ਅਤੇ ਅਸੀਂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ। ਉਸਦੇ ਬਿਆਨਾਂ ਦੇ ਆਧਾਰ 'ਤੇ ਨੌਜਵਾਨ ਨੂੰ ਥਾਣੇ ਤੋਂ ਉਸ ਦੇ ਪਰਿਵਾਰ ਵਾਲਿਆਂ ਨਾਲ ਭੇਜ ਦਿੱਤਾ ਗਿਆ ਹੈ ।


Baljeet Kaur

Content Editor

Related News