ਪਾਣੀ ਵਾਲੀ ਟੈਂਕੀ ''ਤੇ ਚੜ੍ਹੀ ਜਨਾਨੀ ਦਾ ਹਾਈਵੋਲਟੇਜ਼ ਡਰਾਮਾ, ਪੁਲਸ ਜੋੜ ਰਹੀ ਹੈ ਹੱਥ-ਪੈਰ (ਤਸਵੀਰਾਂ)

Tuesday, Aug 18, 2020 - 12:57 PM (IST)

ਪਾਣੀ ਵਾਲੀ ਟੈਂਕੀ ''ਤੇ ਚੜ੍ਹੀ ਜਨਾਨੀ ਦਾ ਹਾਈਵੋਲਟੇਜ਼ ਡਰਾਮਾ, ਪੁਲਸ ਜੋੜ ਰਹੀ ਹੈ ਹੱਥ-ਪੈਰ (ਤਸਵੀਰਾਂ)

ਅੰਮ੍ਰਿਤਸਰ (ਸੁਮਿਤ ਖੰਨਾ) : ਇਕ ਜਨਾਨੀ ਦੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੇੜੇ ਜੀ.ਆਰ.ਪੀ. ਪੁਲਸ ਸਟੇਸ਼ਨ 'ਚ ਬਣੀ ਪਾਣੀ ਵਾਲੀ ਟੈਂਕੀ 'ਤੇ ਚੜ੍ਹਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵਲੋਂ ਲਗਾਤਾਰ ਉਸ ਨੂੰ ਹੇਠਾਂ ਉਤਾਰ ਦੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਖਰਚ ਇਲਾਕੇ ਦੀ ਰਹਿਣ ਵਾਲੀ ਗੀਤਾ ਦਾ ਕੋਲਕਾਤਾ 'ਦੇ ਇਕ ਪਰਿਵਾਰ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜਿਸ 'ਚ ਇਨਸਾਫ਼ ਨਾ ਮਿਲਣ ਕਾਰਨ ਅੱਜ ਉਹ ਖ਼ੁਦਕੁਸ਼ੀ ਦੀ ਧਮਕੀ ਦਿੰਦੇ ਹੋਏ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈ।
PunjabKesari
ਗੀਤਾ ਦਾ ਇਕ ਪੁੱਤ ਵਿਦੇਸ਼ 'ਚ ਰਹਿੰਦਾ ਹੈ, ਜਿਸ ਨੂੰ ਪੁਲਸ ਨੇ ਫੋਨ ਕਰਕੇ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਉਹ ਆਪਣੀ ਮਾਂ ਨੂੰ ਟੈਂਕੀ ਤੋਂ ਥੱਲ੍ਹੇ ਉਤਰਨ ਲਈ ਕਹੇ। ਪੁਲਸ ਵਲੋਂ ਉਸ ਅੱਗੇ ਹੱਥ ਪੈਰ ਜੋੜ੍ਹੇ ਜਾ ਰਹੇ ਹਨ ਕਿ ਉਹ ਕਿਸੇ ਤਰ੍ਹਾਂ ਥੱਲ੍ਹੇ ਆ ਜਾਵੇ ਪਰ ਉਕਤ ਜਨਾਨੀ ਹੇਠਾਂ ਨਹੀਂ ਆ ਰਹੀ। 

ਇਹ ਵੀ ਪੜ੍ਹੋਂ : ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ, ਖੰਭੇ ਨਾਲ ਲਟਕਦੀ ਲਾਸ਼ ਵੇਖ ਕੰਬ ਜਾਵੇਗੀ ਰੂਹ
PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਉਕਤ ਜਨਾਨੀ ਨੂੰ ਹੇਠਾਂ ਉਤਾਰਨ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਥੱਲ੍ਹੇ ਨਹੀਂ ਆ ਰਹੀ। ਉਹ ਉੱਪਰ ਹੀ ਆਪਣੇ ਵਿਦੇਸ਼ 'ਚ ਬੈਠੇ ਪੁੱਤ ਨਾਲ ਫੋਨ 'ਤੇ ਗੱਲ ਕਰਦੀ ਰਹੀ ਤੇ ਜਦੋਂ ਉਹ ਉਸ ਨੂੰ ਉਤਾਰਨ ਜਾਂਦੇ ਹਨ ਤਾਂ ਉਹ ਖ਼ੁਦਕੁਸ਼ੀ ਦੀ ਧਮਾਕੀ ਦਿੰਦੀ ਹੈ। ਫ਼ਿਲਹਾਲ ਖ਼ਬਰ ਲਿਖੇ ਜਾਣ ਤੱਕ ਉਹ ਟੈਂਕੀ 'ਤੇ ਵੀ ਚੜ੍ਹੀ ਹੋਈ ਹੈ। 

ਇਹ ਵੀ ਪੜ੍ਹੋਂ : ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਤੋਂ ਬਾਅਦ ਹੁਣ ਵਿਧਾਇਕ ਮਾਨਸ਼ਾਹੀਆ ਦੀ ਰਿਪੋਰਟ ਕੋਰੋਨਾ


author

Baljeet Kaur

Content Editor

Related News