ਵਪਾਰੀ ਦੀ ਧੀ ਦੀ ਸ਼ੱਕੀ ਹਾਲਾਤਾਂ ''ਚ ਮੌਤ
Sunday, Jan 05, 2020 - 01:36 PM (IST)
ਅੰਮ੍ਰਿਤਸਰ (ਸੁਮੀਤ ਖੰਨਾ) : ਅੰਮ੍ਰਿਤਸਰ 'ਚ ਦਿੱਲੀ ਐੱਨ.ਸੀ.ਆਰ ਦੇ ਇਕ ਵੱਡੇ ਵਪਾਰੀ ਦੀ ਧੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੇਹਾ ਦਾ ਵਿਆਹ ਬਟਾਲਾ ਦੇ ਰਸੂਖਦਾਰ ਪਰਿਵਾਰ 'ਚ ਹੋਇਆ ਸੀ ਤੇ ਕੁਝ ਸਾਲਾਂ ਤੋਂ ਨੇਹਾ ਤੇ ਉਸਦਾ ਪਤੀ ਅੰਮ੍ਰਿਤਸਰ 'ਚ ਰਹਿਣ ਲੱਗ ਪਏ ਸਨ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਈ ਦਾ ਦੋਸਤ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਧੀ ਨੂੰ ਵਿਆਹ ਕਰਵਾਉਣ ਲਈ ਪਰੇਸ਼ਾਨ ਕਰ ਰਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਰਿਸ਼ਤੇਦਾਰਾਂ 'ਤੇ ਵੀ ਸ਼ੱਕ ਜਤਾਇਆ, ਜਿਨ੍ਹਾਂ ਦਾ ਨੇਹਾ ਨਾਲ ਬਿਜ਼ਨੈੱਸ ਸਾਂਝਾ ਸੀ। ਪੁਲਸ ਨੇ ਪਰਿਵਾਰ ਦੇ ਬਿਆਨਾਂ ਮੁਤਾਬਕ ਮਾਮਲਾ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ ਹੈ।