ਤਰੁਣ ਚੁੱਘ ਨੇ ਫਤਿਹਵੀਰ ਦੀ ਮੌਤ ''ਤੇ ਪ੍ਰਗਟਾਇਆ ਦੁੱਖ
Tuesday, Jun 11, 2019 - 03:15 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਫਤਿਹਵੀਰ ਦੀ ਮੌਤ 'ਤੇ ਭਾਜਪਾ ਆਗੂ ਤਰੁਣ ਚੁੱਘ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਭਾਜਪਾ ਆਗੂ ਨੇ ਫਤਿਹਵੀਰ ਦੀ ਮੌਤ ਨੂੰ ਮਨੁੱਖਤਾ ਦਾ ਕਤਲ ਕਰਾਰ ਦਿੱਤਾ ਤੇ ਕੈਪਟਨ ਸਰਕਾਰ 'ਤੇ ਇਸ ਮਾਮਲੇ 'ਚ ਢਿੱਲਮੱਠ ਵਰਤਣ ਦੇ ਦੋਸ਼ ਲਗਾਏ ਹਨ। ਚੁੱਘ ਨੇ ਸਵਾਲ ਕੀਤਾ ਕਿ ਆਖਿਰਕਾਰ ਕੇਂਦਰ ਦੀ ਮਦਦ ਕਿਉਂ ਨਹੀਂ ਲਈ ਗਈ।
ਦੱਸ ਦੇਈਏ ਕਿ 2 ਸਾਲਾ ਦਾ ਮਾਸੂਮ ਫਤਿਹਵੀਰ ਆਖਿਰਕਾਰ ਜਿੰਦਗੀ ਦੀ ਜੰਗ ਹਾਰ ਗਿਆ ਹੈ। 9 ਇੰਚੀ ਬੋਰਵੈੱਲ 'ਚ 120 ਫੁੱਟ ਦੀ ਡੂੰਘਾਈ ਤੱਕ 5 ਦਿਨ ਜਿੰਦਗੀ ਲਈ ਲੜਦਿਆਂ ਫਤਿਹ ਅੱਜ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਿਆ। 6 ਜੂਨ ਨੂੰ ਘਰ ਦੇ ਬਾਹਰ ਬੋਰਵੈੱਲ 'ਚ ਡਿੱਗੇ ਫਤਿਹ ਨੂੰ ਕੱਢਣ ਲਈ 110 ਘੰਟਿਆਂ ਤੱਕ ਦਾ ਲੰਮਾ ਰੈਸਕਿਊ ਆਪਰੇਸ਼ਨ ਚੱਲਿਆ ਪਰ ਬੋਰ 'ਚੋਂ ਬਾਹਰ ਆਈ ਤਾਂ ਫਤਿਹ ਦੀ ਲਾਸ਼।