ਅੰਮ੍ਰਿਤਸਰ ’ਚ ਗਰਮੀ ਨੇ ਵਰਸਾਇਆ ਕਹਿਰ, ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਰਾਤਾਂ ਦੀ ਨੀਂਦ ਹੋਈ ਹਰਾਮ

Tuesday, May 03, 2022 - 11:08 AM (IST)

ਅੰਮ੍ਰਿਤਸਰ (ਰਮਨ)- ਪੂਰਾ ਪੰਜਾਬ ਗੰਭੀਰ ਬਿਜਲੀ ਸੰਕਟ ਵਿਚੋਂ ਲੰਘ ਰਿਹਾ ਹੈ। ਕੜਾਕੇ ਦੀ ਗਰਮੀ ਨਾਲ ਬਿਜਲੀ ਕੱਟਾਂ ਨਾਲ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਸ਼ਹਿਰਾਂ ਵਿਚ 8 ਘੰਟੇ ਤੇ ਪਿੰਡਾਂ ਵਿਚ 10 ਘੰਟੇ ਬਿਜਲੀ ਦੇ ਕੱਟ ਲੱਗ ਰਹੇ ਹਨ। ਦੂਸਰੇ ਪਾਸੇ ਸੂਰਜ ਦੇਵਤਾ ਵੀ ਪ੍ਰਚੰਡ ਹੋਏ ਅਤੇ ਨਾਲ ਹੀ ਗਰਮੀ ਆਪਣਾ ਪੂਰਾ ਕਹਿਰ ਵਹਾ ਰਹੀ ਹੈ। ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਜਿੱਥੇ ਜਨਤਾ ਦੀ ਰਾਤਾਂ ਦੀ ਨੀਂਦ ਪੂਰੀ ਤਰ੍ਹਾਂ ਉਡੀ ਹੈ, ਉਥੇ ਦਿਨ ਵਿਚ ਉਨ੍ਹਾਂ ਦੇ ਕਾਰੋਬਾਰ ਵੀ ਠੱਪ ਰਹਿੰਦੇ ਹਨ।

ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ

ਪੂਰਾ ਦਿਨ ਲੋਕ ਬਿਜਲੀ ਸਪਲਾਈ ਲਈ ਬਿਜਲੀ ਦਫ਼ਤਰਾਂ ਵਿਚ ਫੋਨ ਘੁੰਮਾਉਦੇ ਰਹੇ। ਬਿਜਲੀ ਨਾ ਹੋਣ ਕਾਰਨ ਦੁਕਾਨਦਾਰਾਂ ਦੇ ਕੰਮਕਾਜ ਵੀ ਠੱਪ ਰਹਿੰਦੇ ਹਨ, ਜਿਨ੍ਹਾਂ ਦੁਕਾਨਦਾਰਾਂ ਦੇ ਕੰਮ ਪੂਰੀ ਤਰ੍ਹਾਂ ਬਿਜਲੀ ’ਤੇ ਨਿਰਭਰ ਹਨ ਉਨ੍ਹਾਂ ਦਾ ਬਹੁਤ ਬੁਰਾ ਹਾਲ ਹੈ। ਦੂਸਰੇ ਪਾਸੇ ਬਿਜਲੀ ਨਾ ਮਿਲਣ ਨਾਲ ਕਿਸਾਨ ਕਾਫੀ ਖਫ਼ਾ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਖੇਤਾਂ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੈ, ਕਿਉਂਕਿ ਪਸ਼ੂਆਂ ਲਈ ਹਰਾ ਚਾਰਾ ਜ਼ਿਆਦਾ ਜ਼ਰੂਰੀ ਹੈ। ਹੋਰ ਫ਼ਸਲਾਂ ਲਈ ਜ਼ਮੀਨ ਦੀ ਸਿੰਚਾਈ ਕਰਨੀ ਹੈ। ਪਾਣੀ ਨਾ ਮਿਲਣ ਕਾਰਨ ਹਰਾ ਚਾਰਾ, ਸੁੱਕਦਾ ਜਾ ਰਿਹਾ ਹੈ। ਜੇਕਰ ਹਾਲਾਤ ਅਜਿਹੇ ਰਹੇ ਤਾਂ ਪਸ਼ੂਆਂ ਲਈ ਹਰੇ ਚਾਰੇ ਦਾ ਸੰਕਟ ਪੈਦਾ ਹੋ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ: ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ

ਬਿਜਲੀ ਦੇ ਕੱਟਾਂ ਅਤੇ ਗਰਮੀ ਨੇ ਲੋਕਾਂ ਦੇ ਕੱਢੇ ਵੱਟ
ਗੁਰੂ ਨਗਰੀ ਸ਼ਹਿਰ ਵਿਚ ਗਰਮੀ ਨੇ ਆਪਣੇ ਪੂਰੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਅੱਤ ਦੀ ਪੈ ਰਹੀ ਗਰਮੀ ਨੇ ਲੋਕਾਂ ਦੇ ਵੱਟ ਕੱਢਣੇ ਸ਼ੁਰੂ ਕਰ ਦਿੱਤੇ ਹਨ। ਗਰਮ ਹਵਾਵਾਂ ਤੇ ਤੇਜ਼ ਧੁੱਪ ਨੇ ਸਵੇਰ ਤੋਂ ਹੀ ਲੋਕਾਂ ਦਾ ਜੀਣਾ ਮੁਹਾਲ ਕਰ ਰੱਖਿਆ ਹੈ। ਅਪ੍ਰੈਲ ਵਿਚ ਹੀ ਮਈ-ਜੂਨ ਮਹੀਨੇ ਵਰਗੀ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ। ਮੌਸਮ ਵਿਭਾਗ ਅਨੁਸਾਰ ਤਾਪਮਾਨ 40 ਡਿਗਰੀ ਤੋਂ ਪਾਰ ਹੋ ਚੁੱਕਾ ਹੈ। ਦੁਪਹਿਰ ਨੂੰ ਗਰਮ ਹਵਾਵਾਂ ਦੇ ਚੱਲਦੇ ਸੜਕਾਂ ਦੇ ਸੰਨਾਟਾ ਪਸਰ ਜਾਂਦਾ ਹੈ। ਉਪਰੋਂ ਲੱਗ ਰਹੇ ਬਿਜਲੀ ਦੇ ਲੰਬੇ-ਲੰਬੇ ਕੱਟਾਂ ਨੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ।

ਪਸ਼ੂ-ਪੰਛੀ ਸਾਰੇ ਗਰਮੀ ਦਾ ਸਿਤਮ ਝੱਲ ਰਹੇ ਹਨ। ਜ਼ਿਲ੍ਹੇ ਵਿਚ ਬਿਜਲੀ ਦੇ ਅਣ-ਐਲਾਨੇ ਬਿਜਲੀ ਦੇ ਕੱਟ ਲੱਗ ਰਹੇ ਹਨ। ਅਜਿਹੇ ਵਿਚ ਲੋਕ ਆਪਣੇ ਘਰਾਂ ਵਿਚ ਰਹਿਣ ਲਈ ਮਜ਼ਬੂਰ ਹਨ। ਲੋਕ ਹੱਥ ਵਾਲੇ ਪੱਖਿਆਂ ਦਾ ਸਹਾਰਾ ਲੈ ਰਹੇ ਹਨ। ਦੁਪਹਿਰ ਸਮੇਂ ਸਕੂਲ ਤੋਂ ਆਉਣ ਵਾਲੇ ਬੱਚਿਆਂ ਨੂੰ ਜ਼ਿਆਦਾ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਲੋਕ ਘਰੋਂ ਆਪਣੇ-ਆਪ ਨੂੰ ਢੱਕ ਕੇ ਬਾਹਰ ਨਿਕਲਣ ਲਈ ਮਜ਼ਬੂਰ ਹਨ। ਕੜਕਦੀ ਗਰਮੀ ਨਾਲ ਲੂੰ ਦੀਆਂ ਬੀਮਾਰੀਆਂ ਵੱਧਣ ਲੱਗੀਆਂ ਹਨ। ਵੱਧ ਰਹੀ ਗਰਮੀ ਨੇ ਦੁਕਾਨਦਾਰਾਂ ਦੇ ਕਾਰੋਬਾਰ ਪ੍ਰਭਾਵਿਤ ਕਰ ਕੇ ਰੱਖ ਦਿੱਤੇ ਹਨ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ 

ਤਕਨੀਕੀ ਖ਼ਰਾਬੀ ਕਾਰਨ ਲੱਗਦੈ ਕੱਟ : ਚੀਫ ਇੰਜੀਨੀਅਰ
ਪਾਵਰਕਾਮ ਦੇ ਬਾਰਡਰ ਜ਼ੋਨ ਚੀਫ ਇੰਜੀਨੀਅਰ ਬਾਲ ਕਿਸ਼ਨ ਨੇ ਦੱਸਿਆ ਕਿ ਗਰਮੀ ਇਸ ਵਾਰ ਬਹੁਤ ਪੈ ਰਹੀ ਹੈ। ਬਿਜਲੀ ਦਾ ਕੱਟ ਉਸ ਸਮੇਂ ਹੀ ਲੱਗਦਾ ਹੈ, ਜਦੋਂ ਉਸ ਇਲਾਕੇ ਵਿਚ ਕੋਈ ਤਕਨੀਕੀ ਖ਼ਰਾਬ ਹੋਵੇ। ਕਈ ਵਾਰ ਤਾਂ ਬਿਜਲੀ ਮੁਰੰਮਤ ਦੇ ਚੱਲਦਿਆਂ ਹੀ ਬਿਜਲੀ ਬੰਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆ ਹਨ ਕਿ ਬਿਜਲੀ ਸਬੰਧੀ ਖਪਤਕਾਰਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜਲਦ ਹੀ ਸ਼ਿਕਾਇਤ ਕੇਂਦਰ ਅਤੇ ਜੇ. ਈ. ਦੇ ਨੰਬਰ ਜਾਰੀ ਕੀਤੇ ਜਾਣਗੇ ਤਾਂ ਜੋ ਜਨਤਾ ਦਾ ਸੰਪਰਕ ਸਿੱਧਾ ਉਨ੍ਹਾਂ ਹੀ ਹੋ ਸਕੇ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: 12ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੀਤਾ ਕਤਲ, ਫੈਲੀ ਸਨਸਨੀ (ਤਸਵੀਰਾਂ)

ਬਿਜਲੀ ਕੱਟਾਂ ਤੋਂ ਵਪਾਰੀ ਬੇਹੱਦ ਨਾਰਾਜ਼
ਫੋਕਲ ਪੁਆਇੰਟ ਦੇ ਵਪਾਰੀ ਧੀਰਜ ਕਾਕੜੀਆਂ ਨੇ ਕਿਹਾ ਕਿ ਹੈ ਕਿ ਇੰਡਸਟੀਜ਼ ਦਾ ਪਹਿਲਾਂ ਹੀ ਬੁਰਾ ਹਾਲ ਹੈ, ਉਪਰੋਂ ਅਣ-ਐਲਾਨੇ ਬਿਜਲੀ ਕੱਟਾਂ ਨੂੰ ਲੈ ਕੇ ਵਪਾਰੀਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਹੈ। ਦੂਸਰੇ ਪਾਸੇ ਡੀਜ਼ਲ ਦੇ ਰੇਟ ਵਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹਾਲ ਰਿਹਾ ਤਾਂ ਫੈਕਟਰੀਆਂ ਨੂੰ ਤਾਲੇ ਲੱਗ ਜਾਣਗੇ। ਬਾਹਰਲੇ ਸੂਬਿਆਂ ਵਿਚ ਇੰਡਸਟਰੀਜ਼ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਕੋਈ ਦਿੱਕਤ ਨਾ ਆਵੇ ਪਰ ਪੰਜਾਬ ਵਿਚ ਸਭ ਤੋਂ ਪਹਿਲਾਂ ਇੰਡਸਟਰੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਘੰਟੇ ਲੱਗਣ ਵਾਲੇ ਕੱਟਾਂ ਨਾਲ ਕਾਰੋਬਾਰ ਬੰਦ ਹੋਣ ਦੇ ਕਗਾਰ ’ਤੇ ਪਹੁੰਚ ਗਿਆ ਹੈ। ਵਪਾਰੀਆਂ ਨੂੰ ਦੁਕਾਨਾਂ ਤੋਂ ਸਮੇਂ ਸਿਰ ਮਾਲ ਨਹੀਂ ਰਿਹਾ। ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

ਸਕੂਲ ਜਾਣ ਵਾਲੇ ਬੱਚਿਆਂ ਦਾ ਹੈ ਬੁਰਾ ਹਾਲ
ਸਮਾਜ ਸੇਵਕ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਸਰਕਾਰ ਵਲੋਂ ਭਾਵੇ ਬੱਚਿਆਂ ਦੇ ਸਕੂਲ ਦਾ ਸਮਾਂ ਤਬਦੀਲ ਕੀਤਾ ਹੈ ਪਰ ਸਕੂਲਾਂ ਵਿਚ ਖ਼ਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਕੂਲਾਂ ਵਿਚ ਜਰਨੇਟਰ, ਇਨਵਰਟਰ ਲੱਗੇ ਹਨ ਕਿ ਬਿਜਲੀ ਜਾਣ ਦੇ ਬਾਅਦ ਪੱਖੇ ਚੱਲਦੇ। ਜ਼ਿਆਦਾਤਰ ਸਕੂਲਾਂ ਵਿਚ ਜਰਨੇਟਰ, ਇੰਨਵੇਟਰ ਦੀ ਸਹੂਲਤ ਨਹੀਂ ਹੈ। ਪੈ ਰਹੀ ਗਰਮੀ ਨਾਲ ਸਕੂਲਾਂ ਵਿਚ ਬੱਚਿਆ ਦਾ ਬਹੁਤ ਬੁਰਾ ਹਾਲ ਹੈ।


rajwinder kaur

Content Editor

Related News