ਧੀ ਮ੍ਰਿਤਕ ਦੇਖ ਕੁਰਲਾ ਉੱਠੀ ਮਾਂ, ਅਖੀਰ ਤੱਕ ਰੋਂਦੀ ਰਹੀ, ਮੈਨੂੰ ਮੇਰੇ ਪੁੱਤ ਨਾਲ ਮਿਲਵਾ ਦਿਓ!
Sunday, Mar 14, 2021 - 11:02 AM (IST)
ਅੰਮ੍ਰਿਤਸਰ (ਇੰਦਰਜੀਤ/ਟੋਡਰਮਲ): ਥਾਣਾ ਡੀ-ਡਵੀਜ਼ਨ ਅਨੁਸਾਰ ਆਉਂਦੇ ਖੇਤਰ ਦੀ ਗੁੰਜਾਨ ਆਬਾਦੀ ਟੁੰਡਾ ਤਾਲਾਬ ’ਚ ਵਿਆਹੁਤਾ ਵੱਲੋਂ ਫਾਹਾ ਲੈ ਕੇ ਖੁਦਕਸ਼ੀ ਕਰਨ ’ਤੇ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਪੈਦਾ ਹੋ ਗਈ। ਵਿਆਹੁਤਾ ਦੇ ਮਾਪਿਆਂ ਨੇ ਮ੍ਰਿਤਕਾ ਦੇ ਇਸ ਸਖ਼ਤ ਕਦਮ ਚੁੱਕੇ ਜਾਣ ’ਤੇ ਸਹੁਰਿਆਂ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਔਰਤ ਦੀ ਅਚਾਨਕ ਮੌਤ ਦੇ ਕਾਰਣ ਪੂਰੇ ਇਲਾਕੇ ਦੇ ਲੋਕ ਘਟਨਾ ਵਾਲੀ ਥਾਂ ’ਤੇ ਇਕੱਠੇ ਹੋ ਗਏ ਅਤੇ ਇਸਦੇ ਜ਼ਿੰਮੇਦਾਰ ਲੋਕਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ, ਉੱਥੇ ਹੀ ਭਾਜਪਾ ਨੇਤਾ ਰੋਮੀ ਚੋਪੜਾ ਨੇ ਵੀ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਪ੍ਰਗਟਾਵਾ ਕੀਤਾ ਅਤੇ ਪੁਲਸ ਪ੍ਰਸ਼ਾਸਨ ਤੋਂ ਦੋਸ਼ੀ ਪੱਖ ਦੇ ਲੋਕਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਗੁਹਾਰ ਲਾਈ ਹੈ।
ਇਹ ਵੀ ਪੜ੍ਹੋ: ਪਰਮਾਤਮਾ ਦੀ ਬਖ਼ਸ਼ਿਸ਼ ਨਾਲ ਮੁੜ ਆਇਆ 'ਫਤਿਹਵੀਰ', ਘਰ ’ਚ ਵਿਆਹ ਵਰਗਾ ਮਾਹੌਲ(ਤਸਵੀਰਾਂ)
ਮ੍ਰਿਤਕ ਔਰਤ ਅੰਤ ਤੱਕ ਇਹੀ ਕਹਿ ਕੇ ਰੋਂਦੀ ਰਹੀ ਕਿ ਮੈਨੂੰ ਮੇਰੇ ਪੁੱਤ ਨਾਲ ਮਿਲਵਾ ਦਿਓ ਮੈਨੂੰ...ਪਰ ਬੇਰਹਿਮ ਸਹੁਰਿਆਂ ਨੇ ਉਸਦੇ 4 ਸਾਲਾ ਪੁੱਤਰ ਨੂੰ ਉਸ ਨਾਲ ਨਾ ਮਿਲਵਾਇਆ ਅਤੇ ਆਪਣੀ ਪੈਸੇ ਲੈਣ ਦੀ ਮੰਗ ’ਤੇ ਬਰਕਰਾਰ ਰਹੇ ਨਤੀਜਾ ਔਰਤ ਨੇ ਖੁਦਕਸ਼ੀ ਵਰਗਾ ਕਦਮ ਚੁੱਕ ਲਿਆ।ਮੌਕੇ ਤੋਂ ਮਿਲੀ ਜਾਣਕਾਰੀ ਜਾਣਕਾਰੀ ਮੁਤਾਬਕ ਸ਼ਨੀਵਾਰ ਦੀ ਦੁਪਹਿਰ12.30 ਵਜੇ ਦੇ ਕਰੀਬ ਕੋਮਲ ਪਤਨੀ ਵਿਸ਼ਾਲ ਨੇ ਫ਼ਾਹਾ ਲਗਾ ਕੇ ਖੁਦਕਸ਼ੀ ਕਰ ਕੇ ਆਪਣੀ ਜੀਵਨ ਲੀਲਾ ਖ਼ਤਮ ਸਮਾਪਤ ਲਈ। ਮ੍ਰਿਤਕ ਔਰਤ ਦੇ ਪਿਤਾ ਰਜਿੰਦਰ ਕੁਮਾਰ ਵਾਸੀ ਟੁੰਡਾ ਤਾਲਾਬ ਦਾ ਕਹਿਣਾ ਹੈ ਉਸਦੀ ਧੀ ਦੀ 5 ਸਾਲ ਪਹਿਲਾਂ ਵਿਸ਼ਾਲ ਵਾਸੀ ਛੋਟਾ ਬੈਕੁੰਠ ਨਾਲ ਵਿਆਹ ਕੀਤਾ ਸੀ। ਵਿਆਹ ਸਮੇਂ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਕ ਖਰਚਾ ਕੀਤਾ ਪਰ ਲਾਲਚੀ ਸਹੁਰੇ ਪਰਿਵਾਰ ਇਸ ਤੋਂ ਸੰਤੁਸ਼ਟ ਨਹੀਂ ਹੋਏ ਅਤੇ ਮੇਰੀ ਧੀ ਨੂੰ ਵਿਆਹ ਬਾਅਦ ਵੀ ਉਸਦੇ ਸਹੁਰਾ ਪਰਿਵਾਰ ਦੇ ਲੋਕ ਬਰਾਬਰ ਪੈਸਿਆਂ ਦੀ ਡਿਮਾਂਡ ਕਰਕੇ ਪ੍ਰੇਸ਼ਾਨ ਕਰਨ ਲੱਗੇ ਇਸ ’ਤੇ ਮੇਰੀ ਧੀ ਨੇ ਮੈਨੂੰ ਸਮੇਂ-ਸਮੇਂ ’ਤੇ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ ’ਚ ਜਾਣਕਾਰੀ ਦਿੱਤੀ ਸੀ। ਮ੍ਰਿਤਕ ਔਰਤ ਦਾ ਇਕ 4 ਸਾਲਾ ਪੁੱਤਰ ਹੈ।
ਅੰਮਿ੍ਰਤਸਰ ਦੇ ਸਿਵਿਲ ਹਸਪਤਾਲ ’ਚ ਚੱਲੀਆਂ ਗੋਲੀਆਂ, ਲਹੂ-ਲੁਹਾਣ ਹੋਇਆ ਡਾਕਟਰ
ਪੀੜਤ ਪਿਤਾ ਨੇ ਦੱਸਿਆ ਕਿ ਬੀਤੀ 13 ਨਵੰਬਰ ਨੂੰ ਉਨ੍ਹਾਂ ਦੀ ਧੀ ਨੇ ਉਨ੍ਹਾਂ ਨੂੰ ਫੋਨ ’ਤੇ ਦੱਸਿਆ ਕਿ ਉਸਦਾ ਪਤੀ ਅਤੇ ਉਸਦੇ ਸਹੁਰੇ ਪਰਿਵਾਰ ਨੇ ਉਸਦੇ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਹੈ ਅਤੇ ਜਦੋਂ ਉਹ 14 ਨਵੰਬਰ ਨੂੰ ਆਪਣੀ ਧੀ ਦੇ ਸਹੁਰੇ ਘਰ ਪਹੁੰਚਿਆ ਤਾਂ ਮੇਰੇ ਜਵਾਈ ਵਿਸ਼ਾਲ ਨੇ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮ੍ਰਿਤਕ ਔਰਤ ਦੇ ਪਿਤਾ ਰਜਿੰਦਰ ਮੁਤਾਬਕ ਉਸ ਸਮੇਂ ਬਹੁਤ ਪ੍ਰੇਸ਼ਾਨ ਹੋਇਆ ਅਤੇ ਮੇਰੇ ਕੁੜਮ ਅਤੇ ਜਵਾਈ ਨੇ ਮੇਰੇ ਨਾਲ ਮੇਰੀ ਧੀ ਨੂੰ ਵੀ ਆਪਣੇ ਪੇਕੇ ਪਰਿਵਾਰ ਜਾਣ ਲਈ ਮਜ਼ਬੂਰ ਕਰ ਦਿੱਤਾ ਅਤੇ ਮ੍ਰਿਤਕ ਕੋਮਲ ਦੇ ਪੁੱਤ ਨੂੰ ਉਸਦੇ ਸਹੁਰੇ ਪਰਿਵਾਰ ਨੇ ਆਪਣੇ ਕੋਲ ਰੱਖਿਆ ਹੈ। ਵੱਡੀ ਗੱਲ ਇਹ ਹੈ ਕਿ ਕੋਮਲ ਨੂੰ 4 ਮਹੀਨਿਆਂ ਤੋਂ ਉਸ ਦੇ ਪੁੱਤ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ ਸੀ ਜਿਸਦੀ ਵਜ੍ਹਾ ਕਾਰਣ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਈ ਅਤੇ ਪਿਛਲੇ 10-15 ਦਿਨਾਂ ਨਾਲ ਉਹ ਆਪਣੇ ਪਿਤਾ ਨੂੰ ਇਹੀ ਕਹਿੰਦੀ ਰਹੀ ਕਿ ਉਸਨੂੰ ਇਕ ਵਾਰ ਉਸਦੇ ਪੁੱਤ ਨਾਲ ਜਰੂਰ ਮਿਲਵਾ ਦਿਓ ਪਰ ਸਹੁਰਿਆਂ ਦੇ ਅੜੀਅਲ ਰਵੱਈਏ ਕਾਰਣ ਉਸ ਨੂੰ ਅੱਜ ਖੁਦਕੁਸ਼ੀ ਕਰਨ ’ਤੇ ਮਜਬੂਰ ਕਰ ਦਿੱਤਾ ਗਿਆ। ਪੀੜਤ ਦੇ ਪਿਤਾ ਨੇ ਕਿਹਾ ਕਿ ਉਸਦੀ ਧੀ ਦੀ ਮੌਤ ਦਾ ਕਾਰਣ ਉਸਦਾ ਪਤੀ ਅਤੇ ਉਸਦਾ ਸਹੁਰਾ ਪਰਿਵਾਰ ਹੈ। ਉਨ੍ਹਾਂ ਪੁਲਸ ਤੋਂ ਮੰਗ ਕੀਤੀ ਕਿ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ।
ਇਹ ਵੀ ਪੜ੍ਹੋ: ਮੋਗਾ 'ਚ ਹਵਸ ਦੇ ਭੇੜੀਏ ਜੀਜੇ ਵੱਲੋਂ 11 ਸਾਲਾ ਸਾਲੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼
ਦੂਜੇ ਪਾਸੇ ਭਾਜਪਾ ਨੇਤਾ ਰੋਮੀ ਚੋਪੜਾ ਨੇ ਕਿਹਾ ਕਿ ਇਹ ਖੁਦਕਸ਼ੀ ਨਹੀਂ ਹੈ ਇਹ ਸਹੁਰੇ ਪਰਿਵਾਰ ਵੱਲੋਂ ਨੂੰਹ ਦਾ ਕਤਲ ਹੈ। ਮਾਤਾ-ਪਿਤਾ ਹੋਣ ’ਤੇ ਧੀ ਨੂੰ ਇਨਸਾਫ ਨਹੀਂ ਮਿਲ ਪਾਇਆ ਅਤੇ ਅੱਜ ਉਸਨੇ ਆਪਣੀ ਜੀਵਨ ਲੀਲਾ ਹੀ ਖ਼ਤਮ ਕਰ ਲਈ । ਇਸ ਸਬੰਧ ’ਚ ਐੱਸ. ਐੱਚ. ਓ.ਡੀ-ਡਵੀਜ਼ਨ ਹਰਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਪੁਲਸ ਨੇ ਕੇਸ ਦਰਜ ਕਰ ਦਿੱਤਾ ਹੈ ਅਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਗੁਰਲਾਲ ਕਤਲ ਕੇਸ: ਲਾਰੈਂਸ ਬਿਸ਼ਨੋਈ ਨੂੰ ਫ਼ਰੀਦਕੋਟ ਲਿਆਉਣ ਦੇ ਹੁਕਮ, ਨਵੇਂ ਖ਼ੁਲਾਸੇ ਹੋਣ ਦੀ ਉਮੀਦ