ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ''ਚ ਹੋਈ ਤਿੱਖੀ ਤਕਰਾਰ, ਭਾਈ ਲੌਂਗੋਵਾਲ ''ਤੇ ਭੜਕੇ ਸਿੱਖ

10/09/2020 1:27:46 PM

ਅੰਮ੍ਰਿਤਸਰ (ਸੁਮਿਤ ਖੰਨਾ) : ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਈ ਗਈ ਬਰਸੀ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਉਸ ਸਮੇ ਤਿੱਖੀ ਤਕਰਾਰ ਪੈਦਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਸ ਸਮਾਗਮ 'ਚ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼ਾਮਲ ਹੋਏ ਤਾਂ ਸਿੱਖ ਸੰਗਤਾਂ ਵਲੋਂ ਇਤਰਾਜ਼ ਜਤਾਇਆ। ਇਸ ਮੌਕੇ ਸਿੱਖ ਸੰਗਤਾਂ ਨੇ ਕਿਹਾ ਕਿ ਭਾਈ ਲੌਂਗੋਵਾਲ ਸਮੇਤ ਕੁਝ ਸਿੰਘਾ ਨੂੰ ਤਨਖਾਹੀਆ ਕਰਾਰ ਦੇ ਕੇ ਤਨਖ਼ਾਹ ਲਾਈ ਗਈ ਸੀ, ਜਿਸ 'ਚ ਹੁਕਮ ਕੀਤਾ ਗਿਆ ਸੀ ਕਿ ਉਹ ਇਕ ਮਹੀਨਾ ਕਿਸੇ ਵੀ ਪੰਥਕ ਸਮਾਗਮ 'ਚ ਸ਼ਮੂਲੀਅਤ ਨਹੀਂ ਕਰ ਸਕਦੇ ਸਨ ਪਰ ਇਸ ਦੇ ਬਾਵਜੂਦ ਉਹ ਸਾਮਗਮ 'ਚ ਸ਼ਾਮਲ ਹੋਏ। 

ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ: ਡੀ.ਜੇ. ਗਰੁੱਪ 'ਚ ਕੰਮ ਕਰਦੀ ਜਨਾਨੀ ਨਾਲ ਗੈਂਗਰੇਪ

ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਦਿਆਂ ਐੱਸ.ਜੀ.ਪੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਹਰ ਸਾਲ ਕੌਮ ਦੇ ਹੀਰੇ ਤੇ ਮਹਾਨ ਜਰਨੈਲ ਸ਼ਹੀਦ ਸੁਖਦੇਵ ਸਿੰਘ ਸੁੱਖਾ, ਹਰਜਿੰਦਰ ਸਿੰਘ ਜਿੰਦਾ ਦਾ ਸ਼ਹੀਦੀ ਦਿਹਾੜੇ 'ਤੇ ਸ਼੍ਰੋਮਣੀ ਕਮੇਟੀ ਵਲੋਂ ਆਖੰਡ ਪਾਠ ਸਾਹਿਬ ਕਰਵਾ ਕੇ ਭੋਗ ਪਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਸਮਾਗਮ ਦੇ ਅੰਤ 'ਚ ਇਕ ਵਿਅਕਤੀ ਨੇ ਖੜ੍ਹੇ ਹੋ ਝੂਠ ਬੋਲਿਆ। ਉਨ੍ਹਾਂ ਕਿਹਾ ਕਿ ਹਾਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਮਾਗਮ 'ਚ ਜਾਣ 'ਤੇ ਕੋਈ ਪਾਬੰਦੀ ਨਹੀਂ ਸੀ ਲਗਾਈ ਗਈ, ਸਿਰਫ਼ ਪਾਬੰਦੀ ਸੰਬੋਧਨ ਕਰਨ 'ਤੇ ਲਗਾਈ ਗਈ। ਇਸ ਲਈ ਉਕਤ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਝੂਠ ਬੋਲ ਕੇ ਕੁਤਾਹੀ ਕੀਤੀ ਹੈ ਉਹ ਵੀ ਉਦੋਂ ਜਦੋਂ ਅਸੀਂ ਮਹਾਨ ਸ਼ਹੀਦਾ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਸੀ। ਇਸ ਨਾਲ ਸਿੱਖ ਸੰਗਤਾਂ ਦੇ ਮਨ ਨੂੰ ਕਾਫ਼ੀ ਠੇਸੀ ਪਹੁੰਚੀ ਹੈ। 

ਇਹ ਵੀ ਪੜ੍ਹੋ :  3 ਬੱਚਿਆਂ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਪਿਤਾ ਦੀ ਆਖ਼ਰੀ ਸਮੇਂ ਲਿਖੀ ਇਹ ਕਵਿਤਾ ਪੜ੍ਹ ਅੱਖਾਂ 'ਚੋਂ ਛਲਕ ਪੈਣਗੇ ਅੱਥਰੂ


Baljeet Kaur

Content Editor

Related News