ਸਮਾਜ ਸੇਵੀ ਪਵਨ ਸ਼ਰਮਾ ਦਾ ਹੋਇਆ ਤਬਾਦਲਾ, ਹੁਣ ਕੌਣ ਫੜੇਗਾ ਲੋੜਵੰਦਾਂ ਦੀ ਬਾਂਹ

7/30/2020 1:30:59 PM

ਅੰਮ੍ਰਿਤਸਰ (ਅਨਜਾਣ) : ਹਰ ਮਹੀਨੇ ਆਪਣੀ ਅੱਧੀ ਤਨਖਾਹ ਨਾਲ ਲੋੜਵੰਦ ਮਰੀਜ਼ਾਂ ਦਾ ਇਲਾਜ਼ ਕਰਵਾਉਣ ਵਾਲੇ ਸਿਵਲ ਹਸਪਤਾਲ ਦੇ ਰੇਡੀਓਗ੍ਰਾਫਰ ਪਵਨ ਸ਼ਰਮਾ ਨੂੰ ਅੰਮ੍ਰਿਤਸਰ ਤੋਂ ਬਦਲੀ ਦੇ ਹੁਕਮ ਦੇ ਦਿੱਤੇ ਗਏ ਹਨ। ਇਸ ਤੋਂ ਬਾਅਦ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਹੁਣ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਆਉਣ ਵਾਲੇ ਲੋੜਵੰਦਾਂ ਦੀ ਬਾਂਹ ਕੌਣ ਫੜੇਗਾ? ਜੇਕਰ ਗੱਲ ਕਰੀਏ ਸਰਕਾਰੀ ਹਸਪਤਾਲਾਂ ਦੀ ਤਾਂ ਅਕਸਰ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਸਰਕਾਰੀ ਹਸਪਤਾਲਾਂ ਦਾ ਸਟਾਫ ਮਰੀਜ਼ਾਂ ਨੂੰ ਸਿੱਧੇ ਮੂੰਹ ਗੱਲ ਤੱਕ ਨਹੀਂ ਕਰਦਾ ਤੇ ਇਸ ਦੇ ਉਲਟ ਰੇਡੀਓਗ੍ਰਾਫਰ ਪਵਨ ਸ਼ਰਮਾ ਤਾਂ ਲੋੜਵੰਦਾਂ ਦੇ ਦੁੱਖ ਦਾ ਭਾਈਵਾਲ ਤੱਕ ਬਣ ਜਾਂਦਾ ਰਿਹਾ ਹੈ। ਜਿਸ ਦਾ ਕੋਈ ਨਹੀਂ ਹੁੰਦਾ ਉਸ ਲਈ ਪਵਨ ਸ਼ਰਮਾ ਮਸੀਹਾ ਬਣ ਜਾਂਦਾ ਹੈ। 

ਇਹ ਵੀ ਪੜ੍ਹੋਂ : ਹਸਪਤਾਲ ਦੇ ਕਾਮੇ ਦਾ ਕਾਰਾ: ਸਸਤੇ ਇਲਾਜ਼ ਬਹਾਨੇ ਜਨਾਨੀ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਕੀਤਾ ਗ਼ਲਤ ਕੰਮ

ਇਸ ਦੇ ਨਾਲ ਹੀ ਪਵਨ ਸ਼ਰਮਾ ਨਾਲ ਫੋਨ 'ਤੇ ਹੋਈ ਗੱਲ ਤੋਂ ਸਪੱਸ਼ਟ ਹੋਇਆ ਕਿ ਅੰਮ੍ਰਿਤਸਰ ਤੋਂ ਹੋਈ ਬਦਲੀ ਦੇ ਨਾਲ ਉਹ ਵੀ ਖੁਸ਼ ਨਹੀਂ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ 'ਚ ਉਹ ਲੰਬਾਂ ਸਮਾਂ ਡਿਊਟੀ ਦੌਰਾਨ ਲੋੜਵੰਦਾਂ ਦੀ ਲੋੜ ਪੂਰੀ ਕਰਦੇ ਰਹੇ ਸਨ, ਜਿਸ ਨਾਲ ਉਨ੍ਹਾਂ ਦੇ ਮਨ ਨੂੰ ਸੰਤੁਸ਼ਟੀ ਸੀ। ਨਾਲ ਹੀ ਉਨ੍ਹਾਂ ਇਸ ਬਦਲੀ ਤੋਂ ਨਾਖੁਸ਼ ਹੁੰਦਿਆਂ ਇਹ ਗੱਲ ਵੀ ਕਹੀ ਕਿ ਉਨ੍ਹਾਂ ਨੂੰ ਸਮਾਜ ਸੇਵਾ ਕਰਨ ਦਾ ਇਹ ਫ਼ਲ ਮਿਲਿਆ ਹੈ ਕਿ ਉਹ ਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਸਰ ਵਿਚ ਡਿਊਟੀ ਕਰਦੇ ਸਨ ਉਨ੍ਹਾਂ ਦਾ ਕੁਝ ਹੀ ਮਹੀਨਿਆਂ ਦਾ ਛੋਟਾ ਬੱਚਾ ਹੈ ਤੇ ਉਨ੍ਹਾਂ ਦੀ ਪਤਨੀ ਨੂੰ ਰੀੜ•ਦੀ ਸਮੱਸਿਆ ਕਾਰਣ ਉਹ ਛੋਟੇ ਬੱਚੇ ਦੀ ਦੇਖਭਾਲ ਕਰਨ ਵਿਚ ਆਪਣੀ ਪਤਨੀ ਦੀ ਸਹਾਇਤਾ ਕਰਦੇ ਸਨ। ਇਸ ਸਬੰਧੀ ਉਹ ਮਹਿਕਮੇ ਨੂੰ ਜਾਣੂ ਵੀ ਕਰਵਾ ਚੁੱਕੇ ਸਨ ਪਰ ਉਨ੍ਹਾਂ ਦੀ ਇਕ ਵੀ ਨਾ ਸੁਣਦਿਆਂ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪਤਨੀ ਦੋਵਾਂ ਨੂੰ ਇਥੋਂ ਵੱਖ-ਵੱਖ ਥਾਵਾਂ ਤੇ ਬਦਲ ਦਿੱਤਾ ਗਿਆ ਹੈ, ਜਿਸ ਨਾਲ ਬੱਚੇ ਦੀ ਦੇਖਭਾਲ ਕਰਨੀ ਵੀ ਬਹੁਤ ਔਖੀ ਹੋ ਗਈ ਹੈ।

ਇਹ ਵੀ ਪੜ੍ਹੋਂ : ਹਵੇਲੀ 'ਚ ਨਹਾਉਣ ਗਈ ਮਾਸੂਮ ਬੱਚੀ ਨਾਲ ਹੈਵਾਨੀਅਤ, ਹੱਥ-ਪੈਰ ਬੰਨ੍ਹ ਕੇ ਬੇਰਹਿਮੀ ਨਾਲ ਕੀਤਾ ਕਤਲ


Baljeet Kaur

Content Editor Baljeet Kaur