ਪੰਥਕ ਜਥੇਬੰਦੀਆਂ ਵਲੋਂ 15 ਅਗਸਤ ਨੂੰ ਕਾਲ਼ਾ ਦਿਨ ਵਜੋਂ ਮਨਾਉਣ ਦੇ ਸੱਦੇ ਦਾ ਸਿੱਖ ਯੂਥ ਫ਼ੈਡਰੇਸ਼ਨ ਵਲੋਂ ਸਮਰਥਨ

Tuesday, Aug 11, 2020 - 03:07 PM (IST)

ਪੰਥਕ ਜਥੇਬੰਦੀਆਂ ਵਲੋਂ 15 ਅਗਸਤ ਨੂੰ ਕਾਲ਼ਾ ਦਿਨ ਵਜੋਂ ਮਨਾਉਣ ਦੇ ਸੱਦੇ ਦਾ ਸਿੱਖ ਯੂਥ ਫ਼ੈਡਰੇਸ਼ਨ ਵਲੋਂ ਸਮਰਥਨ

ਅੰਮ੍ਰਿਤਸਰ (ਅਨਜਾਣ) : ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਵਲੋਂ ਸਾਂਝੇ ਤੌਰ ’ਤੇ ਭਾਰਤ ਦੀ ਅਜ਼ਾਦੀ ਦੇ ਦਿਹਾੜੇ ਨੂੰ ਕਾਲ਼ੇ ਦਿਨ ਵਜੋਂ ਮਨਾਉਣ ਅਤੇ ਪੰਜਾਬ ਦੀ ਅਜ਼ਾਦੀ ਦਾ ਹੋਕਾ ਦੇਣ ਲਈ 15 ਅਗਸਤ ਵਾਲ਼ੇ ਦਿਨ ਸੂਬੇ ਦੇ ਸਮੂਹ ਜ਼ਿਲਿ੍ਹਆਂ ’ਚ ਰੋਹ-ਭਰਪੂਰ ਮੁਜ਼ਾਹਰੇ ਕਰਨ ਦੇ ਦਿੱਤੇ ਸੱਦੇ ਨੂੰ ਅੱਜ ਅੰਮ੍ਰਿਤਸਰ ਵਿਖੇ ਹੋਈ ਮੀਟਿੰਗ ’ਚ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮੀਟਿੰਗ ’ਚ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ ਵੀ ਸ਼ਾਮਲ ਸਨ। 

ਇਹ ਵੀ ਪੜ੍ਹੋਂ : ਇਨ੍ਹਾਂ ਨਿਊਡ ਤਸਵੀਰਾਂ ਕਰਕੇ ਚਰਚਾ 'ਚ ਆਈ ਸੀ ਭਾਰਤੀ ਕ੍ਰਿਕਟਰ ਸ਼ਮੀ ਦੀ ਪਤਨੀ

ਇਸ ਮੌਕੇ ਕੰਵਰਪਾਲ ਸਿੰਘ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਸਾਡੇ ਸੰਘਰਸ਼ ਦਾ ਹਿੱਸਾ ਬਣਨ। ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਫ਼ੈਡਰਸ਼ਨ ਦੇ ਕਾਰਕੁੰਨ ਵੱਧ-ਚੜ੍ਹ ਕੇ ਇਹਨਾਂ ਪ੍ਰਦਰਸ਼ਨਾਂ ’ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ 1947 ਤੋਂ ਸਿੱਖਾਂ ਨਾਲ ਜ਼ੁਲਮ, ਧੱਕੇ, ਬੇਇਨਸਾਫ਼ੀਆਂ, ਵਿਤਕਰੇ ਬਾ-ਦਸਤੂਰ ਜਾਰੀ ਹਨ। 15 ਅਗਸਤ ਸਿੱਖ ਕੌਮ ਲਈ ਅਜ਼ਾਦੀ ਦਾ ਨਹੀਂ, ਬਲਕਿ ਬਰਬਾਦੀ ਦਾ ਦਿਨ ਹੈ। ਇਸ ਦਿਨ ਅਸੀਂ ਇੱਕ ਗ਼ੁਲਾਮੀ ’ਚੋਂ ਨਿਕਲ ਕੇ ਦੂਜੀ ਗ਼ੁਲਾਮੀ ’ਚ ਜਕੜੇ ਗਏ ਸਾਂ, 1984 ’ਚ ਦਰਬਾਰ ਸਾਹਿਬ ’ਤੇ ਹੋਏ ਹਮਲੇ ਨੇ ਭਾਰਤ ਅਤੇ ਸਿੱਖਾਂ ਵਿਚਾਲੇ ਇਕ ਲਕੀਰ ਖਿੱਚ ਦਿੱਤੀ ਸੀ। ਜ਼ਿਕਰਯੋਗ ਹੈ ਕਿ ਪੰਥਕ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਦੇ ਚਾਰ ਪ੍ਰਮੁੱਖ ਮੁੱਦੇ ਹਨ ਜਿਨ੍ਹਾਂ ’ਚ ਯੂ.ਏ.ਪੀ.ਏ. ਤਹਿਤ ਸਿੱਖ ਨੌਜਵਾਨਾਂ ਦੀਆਂ ਅੰਨ੍ਹੇਵਾਹ ਗਿ੍ਰਫਤਾਰੀਆਂ, 9 ਸਿੱਖਾਂ ਨੂੰ ਭਾਰਤੀ ਕਾਲ਼ੇ ਕਨੂੰਨ ਤਹਿਤ ਅੱਤਵਾਦੀ ਗਰਦਾਨਣਾ, ਰਾਜਨੀਤਿਕ ਕੈਦੀਆਂ ਨੂੰ ਰਿਹਾਅ ਨਾ ਕਰਨਾ ਅਤੇ ਮੋਦੀ ਹਕੂਮਤ ਦੇ ਕਿਸਾਨ-ਵਿਰੋਧੀ ਖੇਤੀ ਆਰਡੀਨੈਂਸ ਸ਼ਾਮਲ ਹਨ। ਇਸ ਮੌਕੇ ਹਰਵਿੰਦਰ ਸਿੰਘ ਹਰਮੋਏ, ਗੁਰਪ੍ਰੀਤ ਸਿੰਘ ਖੁੱਡਾ, ਸੁਖਚੈਨ ਸਿੰਘ ਗੋਪਾਲਾ ਆਦਿ ਹਾਜ਼ਰ ਸਨ। 

ਇਹ ਵੀ ਪੜ੍ਹੋਂ : ਕਰੀਨਾ ਕਪੂਰ ਦੇ ਬੇਟੇ ਤੈਮੂਰ ਤੋਂ ਵੀ ਪਿਆਰਾ ਹੈ ਪਹਿਲਵਾਨ ਗੀਤਾ ਦਾ ਬੇਟਾ, ਦੇਖੋ ਤਸਵੀਰਾਂ


author

Baljeet Kaur

Content Editor

Related News