ਅੰਮ੍ਰਿਤਸਰ : ਸਿੱਧੂ ਤੇ ਮਿੱਠੂ ਖਿਲਾਫ ਗਵਾਹੀ ਦੇਣ ਵਾਲਾ ਚਸ਼ਮਦੀਦ ਹਸਪਤਾਲ ''ਚੋਂ ਗਾਇਬ!
Friday, Oct 26, 2018 - 11:12 AM (IST)
ਅੰਮ੍ਰਿਤਸਰ (ਜ. ਬ.) : ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ, ਕੌਂਸਲਰ ਵਿਜੇ ਮਦਾਨ ਤੇ ਉਨ੍ਹਾਂ ਦੇ ਬੇਟੇ ਸੌਰਵ ਮਦਾਨ ਉਰਫ ਮਿੱਠੂ ਮਦਾਨ ਤੋਂ ਇਲਾਵਾ 19 ਅਕਤੂਬਰ ਨੂੰ ਆਯੋਜਿਤ ਰਾਵਣ ਦਹਿਨ ਦੇ ਆਯੋਜਕਾਂ ਖਿਲਾਫ ਥਾਣਾ ਮੋਹਕਮਪੁਰਾ 'ਚ ਗਵਾਹੀ ਦੇਣ ਤੋਂ ਪਹਿਲਾਂ ਨਾਟਕੀ ਢੰਗ ਨਾਲ ਸਿਵਲ ਹਸਪਤਾਲ 'ਚੋਂ ਗਾਇਬ ਹੋਣ ਵਾਲੇ ਰੇਲ ਹਾਦਸੇ 'ਚ ਜ਼ਖਮੀ ਲਖਬੀਰ ਸਿੰਘ ਨੂੰ ਆਖ਼ਿਰਕਾਰ ਉਨ੍ਹਾਂ ਦੀ ਆਪਣੀ ਇੱਛਾ ਨਾਲ ਸੀਨੀਅਰ ਮੈਡੀਕਲ ਅਫਸਰ ਡਾ. ਰਾਜਿੰਦਰ ਅਰੋੜਾ ਨੇ ਬੁੱਧਵਾਰ ਸ਼ਾਮ 7 ਵਜੇ ਛੁੱਟੀ ਦੇ ਦਿੱਤੀ। ਪਤਾ ਲੱਗਾ ਹੈ ਕਿ ਗਾਇਬ ਹੋਣ ਤੋਂ ਬਾਅਦ ਮਾਮਲਾ ਤੂਲ ਨਾ ਫੜੇ, ਇਸ ਦੇ ਲਈ ਕਾਗਜ਼ਾਂ ਦੀ ਦਰੁਸਤੀ ਹੋ ਗਈ ਹੈ ਪਰ ਇਹ ਗੱਲ ਸੱਚ ਹੈ ਕਿ 2 ਵਜੇ ਲਖਬੀਰ ਸਿੰਘ ਹਸਪਤਾਲ 'ਚੋਂ ਗਾਇਬ ਹੋ ਗਿਆ, ਜਦੋਂ ਕਿ ਉਸ ਦੇ ਪਰਿਵਾਰਕ ਮੈਂਬਰ ਇਹੀ ਕਹਿੰਦੇ ਰਹੇ ਕਿ ਉਹ ਫੈਮਿਲੀ ਡਾਕਟਰ ਤੋਂ ਚੈੱਕਅਪ ਕਰਵਾਉਣ ਗਏ ਹਨ, ਹੁਣੇ ਵਾਪਸ ਆਉਣਗੇ।
ਲਖਬੀਰ ਸਿੰਘ ਦਾ ਕਬਾੜ ਦਾ ਕਾਰੋਬਾਰ ਹੈ। ਰੋੜੇ ਤੇ ਹੀਰੇ ਵਿਚ ਫਰਕ ਸਮਝਦਾ ਹੈ। ਨੌਜਵਾਨ ਹੈ, ਜੋਸ਼ ਹੈ। ਅਜਿਹੇ 'ਚ ਰੇਲ ਹਾਦਸੇ ਦੇ 6 ਦਿਨਾਂ ਬਾਅਦ ਉਸ ਵਿਚ ਇੰਨਾ ਜੋਸ਼ ਭਰ ਗਿਆ ਕਿ ਅਕਾਲੀ ਦਲ ਤੇ ਭਾਜਪਾ ਤੋਂ ਮਦਦ ਮੰਗ ਕੇ ਲੋਕਾਂ ਦੀ ਜੰਗ ਆਪਣੇ ਮੋਢਿਆਂ 'ਤੇ ਲੜਨ ਦੀ ਠਾਣ ਲਈ, ਜਦੋਂ ਕਿ ਦੁਪਹਿਰ ਕਰੀਬ 12 ਵਜੇ ਲਖਬੀਰ ਸਿੰਘ ਜਗ ਬਾਣੀ ਨਾਲ ਗੱਲ ਕਰਦਿਆਂ ਕਹਿ ਰਿਹਾ ਸੀ ਕਿ ਡਾਕਟਰ ਦੱਸ ਰਹੇ ਹਨ ਕਿ 2-3 ਐਕਸਰੇ ਹੋਣਗੇ ਅਤੇ ਰਿਪੋਰਟ ਦੇਖਣ ਤੋਂ ਬਾਅਦ ਛੁੱਟੀ ਮਿਲੇਗੀ।
ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਆਖਿਰ 24 ਘੰਟੇ ਪਹਿਲਾਂ ਰੋਜ਼ੀ-ਰੋਟੀ ਦਾ ਸੰਕਟ ਦੱਸਣ ਵਾਲਾ ਦਿਹਾੜੀਦਾਰ ਮਜ਼ਦੂਰ ਲਖਬੀਰ ਸਿੰਘ ਸਿਵਲ ਹਸਪਤਾਲ 'ਚੋਂ ਬੁੱਧਵਾਰ ਦੁਪਹਿਰ ਕਰੀਬ 2 ਵਜੇ ਗਾਇਬ ਹੋ ਗਿਆ ਅਤੇ ਸ਼ਾਮ ਕਰੀਬ 7 ਵਜੇ ਉਸ ਦੇ ਭਰਾ ਨੇ ਸਿਵਲ ਹਸਪਤਾਲ ਤੋਂ ਡਿਸਚਾਰਜ ਸਲਿਪ ਲਈ। ਕੁਲ ਮਿਲਾ ਕੇ ਜਿਸ ਤਰ੍ਹਾਂ ਲਖਬੀਰ ਦੇ ਟੁੱਟੇ ਖੱਬੇ ਮੋਢੇ ਤੋਂ ਬੰਦੂਕ ਚਲਾਉਣ ਦੀ ਸਿਆਸਤ ਕੀਤੀ ਜਾ ਰਹੀ ਹੈ, ਉਨ੍ਹਾਂ ਲੋਕਾਂ ਲਈ ਸਬਕ ਹੈ ਜੋ ਲਾਸ਼ਾਂ 'ਤੇ ਰਾਜਨੀਤੀ ਨਾ ਕਰਨ ਦੀ ਗੱਲ ਕਰਦੇ ਹਨ। ਸਵਾਲ ਇਹ ਵੀ ਹੈ ਕਿ ਦਿਹਾੜੀਦਾਰ ਲਖਬੀਰ ਸਿੰਘ ਦੇ 2 ਬੱਚੇ ਵਿਸ਼ੂ (10) ਤੇ ਵਿਪਾਸ਼ਾ (8) ਦੀ ਪੜ੍ਹਾਈ ਤੇ ਪਤਨੀ ਮਾਲਾ ਦੀਆਂ ਖੁਸ਼ੀਆਂ ਦੀ ਮਾਲਾ ਤਿਆਰ ਕਰਨ ਲਈ ਉਹ ਕਿਨ੍ਹਾਂ ਸ਼ਰਤਾਂ 'ਤੇ ਅਚਾਨਕ ਹਾਦਸੇ ਦੇ 5 ਦਿਨਾਂ ਬਾਅਦ ਤਿਆਰ ਹੋ ਗਿਆ, ਇਹ ਤਾਂ ਉਹ ਜਾਣੇ ਜਾਂ ਫਿਰ ਸਿਆਸਤ।
ਐੱਫ. ਆਈ. ਆਰ. 'ਚ ਨਾਕਾਮ ਰਹੀ ਬਾਦਲ ਦੀ ਸਰਕਾਰ
ਪੰਜਾਬ ਦੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਦੀ ਅਗਵਾਈ 'ਚ ਅੰਮ੍ਰਿਤਸਰ ਦੇ ਭਾਜਪਾ ਤੇ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਥਾਣਾ ਮੋਹਕਮਪੁਰਾ ਘੇਰਨ ਦੀ ਤਿਆਰੀ ਪਿੱਛੇ ਕਈ ਦਿਮਾਗ ਹਨ, ਜਿਨ੍ਹਾਂ ਦਾ ਸੰਚਾਲਨ ਚੰਡੀਗੜ੍ਹ ਤੋਂ ਹੋ ਰਿਹਾ ਹੈ। ਕੁਲ ਮਿਲਾ ਕੇ ਮੀਡੀਆ ਨਾਲ ਜਿਸ ਤਰ੍ਹਾਂ ਐੱਫ. ਆਈ. ਆਰ. ਦੀ ਬਜਾਏ ਦੇਸ਼ ਦੇ ਇਸ ਵੱਡੇ ਦਿੱਗਜਾਂ ਨੂੰ ਜਦੋਂ ਥਾਣੇ 'ਚ ਡੀ. ਡੀ. ਆਰ. ਮਿਲੀ ਤਾਂ ਆਮ ਲੋਕਾਂ ਦੀ ਕੀ ਹੈਸੀਅਤ।
