ਸ਼੍ਰੋਮਣੀ ਕਮੇਟੀ ਵਲੋਂ ਹੋਏ ਹਮਲੇ ਉਪਰੰਤ ਇਨਸਾਫ਼ ਨਾ ਮਿਲਣ ਤੇ ਸਤਿਕਾਰ ਕਮੇਟੀ ਪਹੁੰਚੀ ਕਮਿਸ਼ਨਰ ਪੁਲਸ ਕੋਲ

Thursday, Nov 19, 2020 - 11:39 AM (IST)

ਅੰਮ੍ਰਿਤਸਰ (ਅਨਜਾਣ) : ਸਤਿਕਾਰ ਕਮੇਟੀਆਂ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾ ਵਲੋਂ ਕੀਤੇ ਹਮਲੇ ਦੌਰਾਨ ਪੁਲਸ ਪ੍ਰਸ਼ਾਸਨ ਵਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਅਦਾਲਤ 'ਚ ਪੇਸ਼ ਨਾ ਕਰਨ 'ਤੇ ਸਤਿਕਾਰ ਕਮੇਟੀ ਦੇ ਮੁਖੀ ਭਾਈ ਬਲਬੀਰ ਸਿੰਘ ਮੁੱਛਲ ਨੇ ਕਮੇਟੀ ਮੈਂਬਰਾਂ ਨਾਲ ਕਮਿਸ਼ਨਰ ਪੁਲਸ ਅੰਮ੍ਰਿਤਸਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦਿਵਾਉਣ ਦੀ ਗੁਹਾਰ ਲਗਾਈ ਹੈ। ਇਸ ਸ਼ਿਕਾਇਤ ਪੱਤਰ 'ਚ ਭਾਈ ਬਲਬੀਰ ਸਿੰਘ ਮੁੱਛਲ ਨੇ ਸ਼੍ਰੋਮਣੀ ਕਮੇਟੀ, ਇੰਸਪੈਕਟਰ ਗਲਿਆਰਾ ਪੁਲਸ ਚੌਂਕੀ ਅਤੇ ਥਾਣਾ ਈ ਡਵੀਜ਼ਨ 'ਤੇ ਮਿਲੀ ਭੁਗਤ ਦਾ ਦੋਸ਼ ਲਗਾਇਆ ਹੈ। 

ਇਹ ਵੀ ਪੜ੍ਹੋ : ਦਰਦਨਾਕ ਸੜਕ ਹਾਦਸੇ ਨੇ ਉਜਾੜੇ ਪਰਿਵਾਰ, ਚੜ੍ਹਦੀ ਜਵਾਨੀ ਜਹਾਨੋਂ ਦੂਰ ਗਏ ਦੋ ਨੌਜਵਾਨ

ਭਾਈ ਮੁੱਛਲ ਨੇ ਕਿਹਾ ਕਿ ਸਬੂਤ ਪੇਸ਼ ਕਰਨ ਦੀ ਬਜਾਏ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਤੇ ਪੁਲਸ ਅਧਿਕਾਰੀਆਂ ਵਲੋਂ ਕੈਮਰੇ ਖ਼ਰਾਬ ਹੋਣ ਦਾ ਹਵਾਲਾ ਦਿੰਦਿਆਂ ਆਪਣਾ ਖਹਿੜਾ ਛੁਡਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਮਿਤੀ 12-1-2020 ਨੂੰ ਮਾਣਯੋਗ ਅਦਾਲਤ ਸ੍ਰੀ ਰਵਿੰਦਰਜੀਤ ਸਿੰਘ ਬਾਜਵਾ ਐਡੀ: ਸਿਵਲ ਜੱਜ ਅੰਮ੍ਰਿਤਸਰ ਵਲੋਂ ਐੱਸ. ਐੱਚ. ਓ. ਈ ਡਵੀਜ਼ਨ ਅੰਮ੍ਰਿਤਸਰ ਨੂੰ 24-10-2020 ਦੀਆਂ ਨਜ਼ਦੀਕੀ ਦੁਕਾਨਾ ਵਗੈਰਾ ਦੇ ਕੈਮਰਿਆਂ ਦੀਆਂ ਰਿਕਾਰਡਿੰਗ ਕਬਜ਼ੇ 'ਚ ਲੈਣ ਦੇ ਹੁਕਮ ਦਿੱਤੇ ਹਨ ਪਰ ਪੁਲਸ ਅਧਿਕਾਰੀਆਂ ਵਲੋਂ ਅਦਾਲਤੀ ਹੁਕਮਾਂ ਦੀ ਲਾਪ੍ਰਵਾਹੀ ਕੀਤੀ ਜਾ ਰਹੀ ਹੈ। ਮੁੱਛਲ ਨੇ ਕਿਹਾ ਸ਼ਿਕਾਇਤ ਲੈਣ ਉਪਰੰਤ ਕਮਿਸ਼ਰ ਪੁਲਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਥਾਣਾ ਈ ਡਵੀਜ਼ਨ ਦੇ ਐੱਸ. ਐੱਚ. ਓ. ਨੂੰ ਫ਼ੋਨ ਕਰਕੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ :  ਅੰਮਿ੍ਰਤਸਰ ’ਚ ਸਿਵਲ ਸਰਜਨ ਦਾ ਕਾਰਾ: ਗਰਭਵਤੀ ਜਨਾਨੀ ਦੀ ਡਿਲਿਵਰੀ ਦੌਰਾਨ ਬਣਾਈ ਵੀਡੀਓ, ਕੀਤੀ ਵਾਇਰਲ


Baljeet Kaur

Content Editor

Related News