ਸ਼੍ਰੋਮਣੀ ਅਕਾਲੀ ਦਲ ''ਤੇ ਸਿੱਖ ਸੰਸਥਾ ਦਾ ਵੱਡਾ ਫੈਸਲਾ
Sunday, May 12, 2019 - 04:53 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਬੇਅਦਬੀ ਮਾਮਲਿਆਂ ਤੋਂ ਬਾਅਦ ਅਕਾਲੀ ਦਲ ਨਾਲੋਂ ਨਾਤਾ ਤੋੜ ਦੇਣ ਵਾਲੀ ਸਿੱਖ ਸੰਸਥਾ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਨੇ ਇਕ ਫਿਰ ਤੋਂ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਅੰਮ੍ਰਿਤਸਰ 'ਚ ਹੋਈ ਫੈਡਰੇਸ਼ਨ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਕਿ ਲੋਕ ਸਭਾ ਚੋਣਾਂ 'ਚ ਸੰਸਥਾ ਅਕਾਲੀ ਦਲ ਦੀ ਡਟ ਕੇ ਹਮਾਇਤ ਕਰੇਗੀ। ਹਾਲਾਂਕਿ ਫੈੱਡਰੇਸ਼ਨ ਦੇ ਪ੍ਰਧਾਨ ਨੇ ਬੇਦਅਬੀ ਮਾਮਲੇ 'ਚ ਦੋਸ਼ੀਆਂ ਖਿਲਾਫ ਸੰਘਰਸ਼ ਜਾਰੀ ਰੱਖਣ ਦੀ ਗੱਲ ਵੀ ਕਹੀ ਹੈ। ਇਸਦੇ ਨਾਲ ਹੀ ਫੈੱਡਰੇਸ਼ਨ ਵਲੋਂ ਚੰਗੇ ਭਾਜਪਾ ਲੀਡਰਾਂ ਦੀ ਹਮਾਇਤ ਕਰਨ ਦੀ ਗੱਲ ਕਰਦੇ ਹੋਏ ਹਰਦੀਪ ਪੁਰੀ ਦਾ ਪੂਰਾ ਸਾਥ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਦੱਸ ਦੇਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੋਂ ਬਾਅਦ ਸਿੱਖ ਸਟੂਡੈਂਟ ਫੈੱਡਰੇਸ਼ਨ ਮਹਿਤਾ ਨੇ ਅਕਾਲੀ ਦਲ ਤੋਂ ਦੂਰ ਹੋ ਗਈ