ਬਿਨਾਂ ਕਾਰਨ SGPC ਤੋਂ ਕੱਢੇ ਮੁਲਾਜ਼ਮ ਦਫਤਰ ਦੇ ਬਾਹਰ ਰੋ-ਰੋ ਕੇ ਮੰਗਦੇ ਰਹੇ ਨੌਕਰੀ (ਵੀਡੀਓ)

Friday, Feb 22, 2019 - 01:57 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਸ਼੍ਰੋਮਣੀ ਕਮੇਟੀ ਵਲੋਂ ਫਾਰਗ ਕੀਤੇ 523 ਮੁਲਾਜ਼ਮਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਬਾਹਰ ਧਰਨਾ ਦਿੱਤਾ ਗਿਆ। ਦਫਤਰ ਦੇ ਬਾਹਰ ਮੁਲਾਜ਼ਮਾਂ ਨੇ ਰੋ-ਰੋ ਨੌਕਰੀ ਵਾਪਸ ਦੇਣ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੁਲਬੀਰ ਜ਼ੀਰਾ ਨਾਲ ਵੀ ਆਪਣਾ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਾਰਨ ਦੱਸੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਰੋ-ਰੋ ਕੇ ਨੌਕਰੀ ਵਾਪਸ ਦੇਣ ਦੀ ਮੰਗ ਕੀਤੀ। 

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ 523 ਮੁਲਾਜ਼ਮਾਂ ਨੂੰ ਨੌਕਰ ਤੋਂ ਕੱਢ ਦਿੱਤਾ ਗਿਆ ਸੀ। ਪਿਛਲੇ ਲੰਮੇ ਸਮੇਂ ਤੋਂ ਇਹ ਮੁਲਾਜ਼ਮ ਮੁੜ ਬਹਾਲੀ ਦੀ ਮੰਗ ਕਰ ਰਹੇ ਹਨ।


author

Baljeet Kaur

Content Editor

Related News