ਸ਼੍ਰੋਮਣੀ ਕਮੇਟੀ ਨੇ ਦੁਕਾਨਦਾਰਾਂ ਨੂੰ ਦਿੱਤਾ 550 ਸਾਲਾ ਗੁਰਪੁਰਬ ਦਾ ਸੱਦਾ

10/09/2019 5:07:29 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) :  ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਦੁਕਾਨਦਾਰਾਂ ਨੂੰ ਮਿਠਾਈ ਦੇ ਡੱਬੇ ਵੰਡ ਕੇ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਦਰਬਾਰ ਸਾਹਿਬ ਦੇ ਬਾਹਰ ਬੈਠਣ ਵਾਲੇ ਮੋਚੀ ਨੂੰ ਮਿਠਾਈ ਤੇ ਗੁਰਪੁਰਬ ਲਈ ਸੱਦਾ ਪੱਤਰ ਦੇ ਕੇ ਇਸ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇਕ ਮੀਟਿੰਗ ਹਾਲ ਵਿਚ ਮੀਟਿੰਗ ਕੀਤੀ, ਜਿਸ 'ਚ 550 ਸਾਲਾ ਗੁਰਪੁਰਬ ਮਨਾਉਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਡਾ. ਰੂਪ ਸਿੰਘ ਨੇ ਸਾਰੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ
ਗੁਰਪੁਰਬ ਸੰਬੰਧੀ ਆਪਣੀਆਂ ਦੁਕਾਨਾਂ ਦੀ ਸਾਫ ਸਫਾਈ ਰੱਖਣ ਤਾਂ ਜੋ ਸ਼ਰਧਾਲੂਆਂ ਨੂੰ  ਕੋਈ ਦਿੱਕਤ ਨਾ ਆਵੇ।

ਸ਼੍ਰੋਮਣੀ ਕਮੇਟੀ ਨੇ ਇਸ ਮੌਕੇ ਸਾਰੇ ਦੁਕਾਨਦਾਰਾਂ ਨੂੰ ਮਿਠਾਈ ਦੇ ਡੱਬੇ ਵੰਡੇ ਅਤੇ ਸੱਦਾ ਪੱਤਰ ਦਿੱਤੇ। ਜਿਸ ਤੋਂ ਦੁਕਾਨਦਾਰ ਵੀ ਕਾਫੀ ਖੁਸ਼ ਨਜ਼ਰ ਆਏ ਤੇ ਉਨ੍ਹਾਂ ਗੁਰਪੁਰਬ ਦੇ ਸਮਾਗਮਾਂ ਨੂੰ ਵਧੀਆ ਬਣਾਉਣ ਲਈ ਆਪਣੀ ਵਚਨਬੱਧਤਾ ਦਰਸਾਈ।


Baljeet Kaur

Content Editor

Related News