ਰਿਟਾਇਰਡ ਸਰਕਾਰੀ ਮੁਲਾਜ਼ਮਾਂ ਨੇ ਗੁਰੂ ਨਗਰੀ ਨੂੰ ਸਾਫ ਰੱਖਣ ਲਈ ਬਣਾਈ ਕਮੇਟੀ

12/01/2019 2:48:15 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਗੁਰੂ ਨਗਰੀ ਨੂੰ ਸਾਫ-ਸੁਥਰਾ ਰੱਖਣ ਲਈ ਰਿਟਾਇਰਡ ਪੁਲਸ ਤੇ ਹੋਰ ਸਰਕਾਰੀ ਮੁਲਾਜ਼ਮ ਅੱਗੇ ਆਏ ਹਨ।  ਜਾਣਕਾਰੀ ਮੁਤਾਬਕ ਵਾਰਡ ਨੰਬਰ 46 ਦੇ ਸਰਕਾਰੀ ਰਿਟਾਇਰਡ ਮੁਲਾਜ਼ਮਾਂ ਨੇ ਇਕ 15 ਮੈਂਬਰੀ ਕਮੇਟੀ ਬਣਾਈ ਹੈ। ਇਹ ਕਮੇਟੀ ਨਾ ਸਿਰਫ ਪਾਰਕਾਂ ਦੀ ਸਫਾਈ ਤੇ ਸਾਂਭ-ਸੰਭਾਲ ਕਰੇਗੀ, ਸਗੋਂ ਨਗਰ ਕੀਰਤਨ ਤੇ ਕੀਰਤਨ ਸਮਾਗਮਾਂ ਸਮੇਂ ਲੰਗਰਾਂ ਤੋਂ ਬਾਅਦ ਪੈਣ ਵਾਲੀ ਗੰਦਗੀ ਦੀ ਸਫਾਈ ਵੀ ਕਰੇਗੀ। ਇਸ ਕੰਮ ਲਈ ਕਮੇਟੀ ਵਲੋਂ 3 ਗੱਡੀਆਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਮੇਅਰ ਕਰਮਜੀਤ ਰਿੰਟੂ ਨੇ ਰਵਾਨਾ ਕੀਤਾ।

ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਰਿਟਾਇਰਡ ਮੁਲਾਜ਼ਮਾਂ ਵਲੋਂ ਚੁੱਕਿਆ ਗਿਆ ਇਹ ਕਦਮ ਵਾਕਿਆ ਹੀ ਕਾਬਿਲੇ ਤਾਰੀਫ ਹੈ। ਇਸਤੋਂ ਹੋਰਨਾਂ ਨੂੰ ਵੀ ਪ੍ਰੇਰਣਾ ਲੈਣ ਦੀ ਲੋੜ ਹੈ, ਕਿਉਂਕਿ ਸ਼ਹਿਰ ਨੂੰ ਸਾਫ ਰੱਖਣਾ ਸਿਰਫ ਕਾਰਪੋਰੇਸ਼ਨ ਹੀ ਨਹੀਂ ਹਰ ਸ਼ਹਿਰੀ, ਹਰ ਨਾਗਰਿਕ ਦੀ ਜਿੰਮੇਵਾਰੀ ਹੈ।


Baljeet Kaur

Content Editor

Related News