ਪੰਜਾਬ ਦੇ ਪਾਣੀਆਂ ‘ਤੇ ਪੰਜਾਬ ਦਾ ਕੁਦਰਤੀ ਤੇ ਕਾਨੂੰਨੀ ਹੱਕ : ਖਾਲਸਾ
Saturday, Aug 22, 2020 - 12:24 PM (IST)
ਅੰਮ੍ਰਿਤਸਰ (ਅਨਜਾਣ) : ਰਿਪੇਰੀਅਨ ਲਾਅ ਮੁਤਾਬਕ ਪੰਜਾਬ ਦੇ ਪਾਣੀਆਂ ‘ਤੇ ਪੰਜਾਬ ਦਾ ਕੁਦਰਤੀ ਤੇ ਕਾਨੂੰਨੀ ਹੱਕ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ ਨੇ ਵੱਖ-ਵੱਖ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਐੱਸ. ਵਾਈ. ਐੱਲ. ਮੁੱਦੇ ‘ਤੇ ਸਾਰੀਆਂ ਪਾਰਟੀਆਂ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਖਾਲਿਸਤਾਨ ਤੇ ਰਿਫਰੈਂਡਮ-2020 ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਦੀ ਵੀਡੀਓ ਵਾਇਰਲ
ਉਨ੍ਹਾਂ ਕਿਹਾ ਕਿ ਅਕਾਲੀ ਤੇ ਕਾਂਗਰਸੀ ਦੋਵੇਂ ਇਕੋ ਥਾਲੀ ਦੇ ਚੱਠੇ-ਵੱਟੇ ਹਨ। ਜਦ ਗੱਦੀ ਤੋਂ ਲੱਥੇ ਹੁੰਦੇ ਨੇ ਤਾਂ ਇਨ੍ਹਾਂ ਨੂੰ ਪੰਜਾਬ ਦੇ ਪਾਣੀਆਂ ਦੀ ਯਾਦ ਸਤਾਉਣ ਲੱਗਦੀ ਹੈ ਤੇ ਜਦ ਗੱਦੀ ਤੇ ਹੁੰਦੇ ਨੇ ਤਾਂ ਖਿਆਲੀ ਪਲਾਅ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਭਰਮਾ ਛੱਡਦੇ ਹਨ। ਇਸੇ ਤਰ੍ਹਾਂ ਕੇਜਰੀਵਾਲ ਵੀ ਜਦ ਪੰਜਾਬ ‘ਚ ਆਉਂਦੇ ਨੇ ਤਾਂ ਬਿਆਨ ਪੰਜਾਬ ਦੇ ਹੱਕ ‘ਚ ਤੇ ਦਿੱਲੀ ਜਾ ਕੇ ਦਿੱਲੀ ਦੇ ਹੱਕ ‘ਚ। ਜੇਕਰ ਕੈਪਟਨ ਸਾਹਿਬ ਪੰਜਾਬ ਦੇ ਪਾਣੀਆਂ ਦਾ ਹੱਕ ਦੁਆਉਣ ‘ਚ ਸੁਹਿਰਦ ਨੇ ਤਾਂ 2007 ਤੋਂ ਸੁਪਰੀਮ ਕੋਰਟ ‘ਚ ਪੈਂਡਿੰਗ ਪਏ ਕੇਸ ਨੰਬਰ 2 ਦੀ ਪੈਰਵਾਈ ਕਿਉਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜਿਸ ਦਿਨ ਦਿੱਲੀ ਸਰਕਾਰ ਪੰਜਾਬ ਨੂੰ ਪਾਣੀ ਦੀ ਕੀਮਤ ਦੇਣ ਲੱਗ ਜਾਵੇਗੀ ਉਸੇ ਦਿਨ ਹੀ ਰਾਜਿਸਥਾਨ ਤੋਂ 16 ਲੱਖ ਕਰੋੜ ਰੁਪਏ ਲੈਣ ਦਾ ਦਰਵਾਜ਼ਾ ਖੁੱਲ੍ਹ ਜਾਵੇਗਾ। ਇਸੇ ਤਰ੍ਹਾਂ ਵਿਧਾਨ ਸਭਾ ਸੈਸ਼ਨ ਬੁਲਵਾ ਕੇ ਕੈਪਟਨ ਸਰਕਾਰ ਖੇਤੀ ਆਰਡੀਨੈਂਸ ਬਿੱਲ ਤੁਰੰਤ ਰੱਦ ਕਰੇ। ਪਿਛਲੇ ਸਮੇਂ ਦੌਰਾਨ ਲਿਪ ਦੇ ਬੈਂਸ ਭਰਾਵਾਂ ਵਲੋਂ ਆਪਣੀ ਪਾਰਟੀ ਨਾਲ ਕੈਪਟਨ ਸਾਹਿਬ ਦੀ ਰਿਹਾਇਸ਼ ਅੱਗੇ ਧਰਨਾ ਵੀ ਦਿੱਤਾ ਗਿਆ ਸੀ, ਜਿਸ ਦਾ ਮੁੱਖ ਏਜੰਡਾ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਆਰਡੀਨੈਂਸ ਨੂੰ ਰੱਦ ਕਰਨ ਸਬੰਧੀ ਸੀ। ਉਨ੍ਹਾਂ ਕਿਹਾ ਕਿ ਜੇਕਰ ਵਿਧਾਨ ਸਭਾ ‘ਚ ਇਹ ਮਤਾ ਰੱਦ ਨਾ ਕੀਤਾ ਗਿਆ ਤਾਂ ਲੋਕ ਇਨਸਾਫ਼ ਪਾਰਟੀ ਕਿਸਾਨਾ ਦੇ ਹੱਕਾਂ ਲਈ ਵੱਡਾ ਸੰਘਰਸ਼ ਕਰੇਗੀ।
ਇਹ ਵੀ ਪੜ੍ਹੋ : ਕੁੱਤੇ ਨੂੰ ਕੁਚਲਣ ਵਾਲੇ ਦੇ ਘਰ ਮਾਰਿਆ ਛਾਪਾ, ਮੌਕੇ ਦੇ ਹਾਲਾਤ ਵੇਖ ਉੱਡੇ ਹੋਸ਼ (ਤਸਵੀਰਾਂ)