ਦਰਸ਼ਨੀ ਡਿਓੜੀ ਤੋੜਨ ਵਾਲਿਆਂ ਖਿਲਾਫ ਐੱਸ. ਜੀ. ਪੀ. ਸੀ. ਚੁੱਪ ਕਿਉਂ : ਇਕਬਾਲ ਸਿੰਘ

05/13/2019 2:28:08 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ)— ਤਰਨਤਾਰਨ ਸ੍ਰੀ ਦਰਬਾਰ ਸਾਹਿਬ ਦੀ 200 ਸਾਲ ਤੋਂ ਵੀ ਵਧ ਪੁਰਾਣੀ ਇਤਿਹਾਸਕ ਦਰਸ਼ਨ ਡਿਓੜੀ 29-30 ਮਾਰਚ 2019 ਦੀ ਰਾਤ ਨੂੰ ਦੋਸ਼ੀਆਂ ਵਲੋਂ ਤੋੜ ਦਿੱਤੀ ਗਈ ਸੀ, ਜਿਸ ਦੇ ਸਬੰਧ 'ਚ ਸਿੱਖ ਸਦਭਾਵਨਾ ਦਲ ਵਲੋਂ ਜ਼ਿਲਾ ਪੁਲਸ ਮੁਖੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਹੈ। ਇਸ ਮੰਗ ਪੱਤਰ 'ਚ  ਉਨ੍ਹਾਂ ਨੇ ਮੰਗ ਕੀਤੀ ਹੈ ਕਿ ਦਰਸ਼ਨ ਡਿਓੜੀ ਨੂੰ ਤੋੜਨ ਵਾਲੇ ਦੋਸ਼ੀਆਂ 'ਤੇ ਸਖਤ ਕਾਰਵਾਈ ਕੀਤੀ ਜਾਵੇ। 

ਜਾਣਕਾਰੀ ਮੁਤਾਬਕ ਇਸ ਸਬੰਧ 'ਚ ਸਿੱਖ ਸਦਭਾਵਨਾ ਦਲ ਵਲੋਂ ਇਕ ਪ੍ਰੈੱਸਕਾਨਫੰਸ ਕੀਤੀ ਗਈ, ਜਿਸ 'ਚ ਪ੍ਰਧਾਨ ਇਕਬਾਲ ਸਿੰਘ ਨੇ ਕਿਹਾ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਲੀਭੁਗਤ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇੰਨੀ ਵੱਡੀ ਘਟਨਾ ਦੇ ਬਾਅਦ ਵੀ ਚੁੱਪ ਬੈਠੇ ਹੋਏ ਹਨ। ਆਖਿਰ ਉਹ ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਦਿਵਾ ਰਹੇ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਇਸ ਘਟਨਾ 'ਚ ਸ਼ਾਮਲ ਹੈ। 
ਇਸ ਮੌਕੇ ਇਕਬਾਲ ਸਿੰਘ ਨੇ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਤਰਨਤਾਰਨ 'ਚ 14 ਮਈ ਨੂੰ ਦਰਸ਼ਨੀ ਡਿਓੜੀ ਦੀ ਇਸਨਾਨ ਸੇਵਾ ਸਿੱਖ ਸੰਗਤ ਦੇ ਸਹਿਯੋਗ ਨਾਲ ਖੁਦ ਸ਼ੁਰੂ ਕਰਨ ਜਾ ਰਹੇ ਹਨ। ਇਸ ਮੌਕੇ 'ਤੇ ਸਿੱਖ ਸਦਭਾਵਨਾ ਦਲ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਉੱਥੇ ਕਿਸੇ ਵੀ ਦਖਲ ਅੰਦਾਜੀ ਨਹੀਂ ਚਾਹੁੰਦੇ,ਜਿਸ ਦੇ ਲਈ ਪ੍ਰਸ਼ਾਸਨ ਉਨ੍ਹਾਂ ਦੇ ਨਾਲ ਸਹਿਯੋਗ ਕਰੇ। ਉਨ੍ਹਾਂ ਕਿਹਾ ਕਿ ਜੇਕਰ ਇਸਨਾਨ ਕਾਰ ਸੇਵਾ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਦਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਦੀ ਹੋਵੇਗੀ।


Shyna

Content Editor

Related News