ਵਿਦੇਸ਼ ''ਚੋਂ ਪਰਤੀ ਮਹਿਲਾ ਦਾ ਸਨਸਨੀ ਖੁਲਾਸਾ (ਵੀਡੀਓ)
Thursday, Jun 28, 2018 - 11:41 AM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਓਮਾਨ 'ਚ ਫਸੀ ਇਕ ਹੋਰ ਮਹਿਲਾ ਨੂੰ ਵਾਪਸ ਭਾਰਤ ਲਿਆਇਆ ਗਿਆ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੀ ਰਹਿਣ ਵਾਲੀ ਰਚਨਾ ਆਪਣੇ ਤੇ ਪਰਿਵਾਰ ਦੇ ਚੰਗੇ ਭਵਿੱਖ ਲਈ ਦੁਬਈ ਗਈ ਸੀ। ਉਸ ਨੂੰ ਅੰਮ੍ਰਿਤਸਰ ਦੇ ਰਾਹੁਲ ਨਾਂ ਦੇ ਵਿਅਕਤੀ ਨੇ ਭੇਜਿਆ ਸੀ ਪਰ ਉਸ ਨੂੰ ਨਹੀਂ ਸੀ ਪਤਾ ਉਹ ਜੋ ਸੁਪਨੇ ਲੈ ਕੇ ਵਿਦੇਸ਼ ਦੀ ਧਰਤੀ 'ਤੇ ਜਾ ਰਹੀ ਹੈ ਉਹ ਚਕਨਾਚੂਰ ਹੋ ਜਾਣਗੇ। ਇਕੱਲੀ ਰਚਨਾ ਹੀ ਨਹੀਂ ਕਈ ਹੋਰ ਲੜਕੀਆਂ ਉਸ ਨਾਲ ਦੁਬਈ ਗਈਆਂ ਸਨ। ਦੁਬਈ ਪਹੁੰਚਣ 'ਤੇ ਉਨ੍ਹਾਂ ਨੂੰ ਓਮਾਨ ਲਿਜਾਇਆ ਗਿਆ, ਜਿਥੇ ਉਨ੍ਹਾਂ ਨਾਲ ਦਰਿੰਦਗੀ ਕੀਤੀ ਗਈ। ਇਨ੍ਹਾਂ ਔਰਤਾਂ ਦੀ ਫਰਿਆਦ ਸੁਣ ਕੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਦੁਬਈ 'ਚ ਭਾਰਤੀ ਏਜੰਸੀ ਨਾਲ ਗੱਲਬਾਤ ਕਰਕੇ ਕੁਝ ਮਹਿਲਾਵਾਂ ਨੂੰ ਵਾਪਸ ਬੁਲਾਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਉਥੇ ਕਰੀਬ 200 ਭਾਰਤੀ ਮਹਿਲਾਵਾਂ ਫਸੀਆਂ ਹੋਈਆਂ ਨੇ ਜਿਨ੍ਹਾਂ 'ਚ 30 ਦੇ ਕਰੀਬ ਅੰਮ੍ਰਿਤਸਰ ਦੀਆਂ ਲੜਕੀਆਂ ਵੀ ਦੱਸੀਆਂ ਜਾ ਰਹੀਆਂ ਹਨ। ਰਚਨਾ ਨੇ ਉਨ੍ਹਾਂ ਫਸੀਆ ਹੋਈਆਂ ਲੜਕੀਆਂ ਦੀ ਵਾਪਸੀ ਲਈ ਗੁਹਾਰ ਲਗਾਈ ਹੈ। ਸਾਂਸਦ ਗੁਰਜੀਤ ਸਿੰਘ ਔਜਲਾ ਫਸੀਆਂ ਹੋਰ ਲੜਕੀਆਂ ਦੀ ਵਾਪਸੀ ਲਈ ਵੀ ਯਤਨ ਕਰ ਰਹੇ ਨੇ ਤੇ ਉਨ੍ਹਾਂ ਇਹ ਮਾਮਲਾ ਅੰਮ੍ਰਿਤਸਰ ਦੇ ਸਾਈਬਰ ਸੈੱਲ ਦੇ ਇੰਚਾਰਜ ਨੂੰ ਦਿੱਤਾ ਗਿਆ ਹੈ।
