ਹੈਰੋਇਨ ਦੇ ਕਾਰੋਬਾਰੀ ਮਾਂ-ਧੀ ਤੇ ਜਵਾਈ ਗ੍ਰਿਫਤਾਰ

Saturday, Feb 22, 2020 - 12:28 PM (IST)

ਹੈਰੋਇਨ ਦੇ ਕਾਰੋਬਾਰੀ ਮਾਂ-ਧੀ ਤੇ ਜਵਾਈ ਗ੍ਰਿਫਤਾਰ

ਅੰਮ੍ਰਿਤਸਰ (ਸੰਜੀਵ) : ਹੈਰੋਇਨ ਦਾ ਗ਼ੈਰ-ਕਾਨੂੰਨੀ ਕਾਰੋਬਾਰ ਕਰਨ ਵਾਲੀ ਮਾਂ-ਧੀ ਤੇ ਜਵਾਈ ਨੂੰ ਅੱਜ ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ ਗ੍ਰਿਫਤਾਰ ਕੀਤਾ। ਇਨ੍ਹਾਂ ਦੇ ਕਬਜ਼ੇ 'ਚੋਂ 5 ਗ੍ਰਾਮ ਹੈਰੋਇਨ ਅਤੇ 9 ਮੋਬਾਇਲ ਬਰਾਮਦ ਹੋਏ। ਗ੍ਰਿਫਤਾਰ ਮੁਲਜ਼ਮਾਂ 'ਚ ਨਰਿੰਦਰ ਕੌਰ, ਉਸ ਦੀ ਧੀ ਪੂਨਮ ਤੇ ਜਵਾਈ ਵਿਸ਼ਵਜੀਤ ਉਰਫ ਵਿਸ਼ਾਲ ਵਾਸੀ ਤਰਨਤਾਰਨ ਰੋਡ ਸ਼ਾਮਲ ਹਨ। ਪੁਲਸ ਨੇ ਤਿੰਨਾਂ ਮੁਲਜ਼ਮਾਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਇਕ ਦਿਨ ਲਈ ਪੁਲਸ ਰਿਮਾਂਡ 'ਤੇ ਲਿਆ ਹੈ।

ਚੌਕੀ ਗੁੱਜਰਪੁਰਾ ਦੇ ਇੰਚਾਰਜ ਐੱਸ. ਆਈ. ਵਿਨੋਦ ਸ਼ਰਮਾ ਨੇ ਦੱਸਿਆ ਕਿ ਇਨਪੁਟ ਮਿਲੀ ਸੀ ਕਿ ਮੁਲਜ਼ਮ ਵਿਸ਼ਵਜੀਤ ਆਪਣੀ ਪਤਨੀ ਪੂਨਮ ਨਾਲ ਮਿਲ ਕੇ ਹੈਰੋਇਨ ਦੀਆਂ ਪੂੜੀਆਂ ਸਪਲਾਈ ਕਰਦਾ ਹੈ। ਅੱਜ ਗਿਲਵਾਲੀ ਗੇਟ ਨੇੜੇ ਘੇਰਾਬੰਦੀ ਕਰ ਕੇ ਦੋਵਾਂ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿਛ ਦੌਰਾਨ ਪੂਨਮ ਨੇ ਆਪਣੀ ਮਾਤਾ ਨਰਿੰਦਰ ਕੌਰ ਦਾ ਨਾਂ ਉਗਲਿਆ। ਇਸ ਦੌਰਾਨ ਉਸ ਨੂੰ ਵੀ ਗ੍ਰਿਫਤਾਰ ਕਰ ਕੇ ਕੇਸ 'ਚ ਦਰਜ ਕਰ ਲਿਆ ਗਿਆ ਹੈ। ਤਿੰਨੇ ਮੁਲਜ਼ਮ ਮਿਲ ਕੇ ਨਸ਼ੇ ਦਾ ਕਾਰੋਬਾਰ ਕਰਦੇ ਸਨ। ਬਰਾਮਦ ਕੀਤੇ ਗਏ ਮੋਬਾਇਲ ਨਸ਼ਾ ਲੈਣ ਵਾਲਿਆਂ ਦੇ ਗਿਰਵੀ ਪਏ ਸਨ। ਤਿੰਨੇ ਮੁਲਜ਼ਮ ਮੋਬਾਇਲ ਬਦਲੇ ਵੀ ਹੈਰੋਇਨ ਦੀਆਂ ਪੁੜੀਆਂ ਦੇ ਦਿੰਦੇ ਸਨ ਅਤੇ ਪੈਸੇ ਲੈਣ ਤੋਂ ਬਾਅਦ ਮੋਬਾਇਲ ਵਾਪਸ ਕਰ ਦਿੰਦੇ ਸਨ।


author

Baljeet Kaur

Content Editor

Related News