ਪਲਾਟ ਦਿਖਾਉਣ ਦੇ ਬਹਾਨੇ ਵਿਆਹੁਤਾ ਨਾਲ ਜਬਰ-ਜ਼ਨਾਹ
Sunday, Mar 31, 2019 - 09:48 AM (IST)

ਅੰਮ੍ਰਿਤਸਰ (ਸੰਜੀਵ) : ਪਲਾਟ ਦਿਖਾਉਣ ਬਹਾਨੇ ਵਿਆਹੁਤਾ ਨੂੰ ਫਾਰਮ ਹਾਊਸ 'ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਥਾਣਾ ਲੋਪੋਕੇ ਦੀ ਪੁਲਸ ਨੇ ਦੋ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਉਕਤ ਦੋਸ਼ੀ ਪ੍ਰਾਪਰਟੀ ਡੀਲਰ ਹਨ, ਜੋ ਉਸ ਨੂੰ ਪਲਾਟ ਦਿਖਾਉਣ ਦੇ ਬਹਾਨੇ ਇਕ ਫਾਰਮ ਹਾਊਸ 'ਚ ਲੈ ਗਏ, ਜਿਥੇ ਦੋਸ਼ੀਆਂ ਨੇ ਉਸ ਨੂੰ ਜ਼ਬਰਦਸਤੀ ਕੋਲਡ ਡਰਿੰਕ 'ਚ ਸ਼ਰਾਬ ਮਿਲਾ ਕੇ ਪਿਆ ਦਿੱਤੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਦੋਸ਼ੀਆਂ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਜਦੋਂ ਉਹ ਹੋਸ਼ 'ਚ ਆਈ ਤਾਂ ਦੋਸ਼ੀਆਂ ਨੇ ਉਸ ਦੀ ਬਣਾਈ ਹੋਈ ਅਸ਼ਲੀਲ ਵੀਡੀਓ ਉਸ ਨੂੰ ਦਿਖਾਈ ਤੇ ਮੂੰਹ ਬੰਦ ਰੱਖਣ ਨੂੰ ਕਿਹਾ। ਪੁਲਸ ਨੇ ਪੀੜਤਾ ਦੀ ਮੈਡੀਕਲ ਜਾਂਚ ਕਰਵਾ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।