ਮੰਗੂ ਮੱਠ ਮਾਮਲੇ ''ਚ ਰਿਪੋਰਟ ਪੇਸ਼ ਕਰਨ ਲਈ ਲੋਕ ਇਨਸਾਫ ਪਾਰਟੀ ਨੇ ਜਥੇਦਾਰ ਤੋਂ ਮੰਗਿਆ ਸਮਾਂ
Saturday, Dec 28, 2019 - 04:46 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਮੰਗੂ ਮੱਠ ਮਾਮਲੇ 'ਚ ਰਿਪੋਰਟ ਪੇਸ਼ ਕਰਨ ਲਈ ਲੋਕ ਇਨਸਾਫ ਪਾਰਟੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਸਮਾਂ ਮੰਗਿਆ ਹੈ। ਇਇਸ ਸਬੰਧ 'ਚ ਲੋਕ ਇਨਸਾਫ ਪਾਰਟੀ ਦਾ ਇਕ ਵਫਦ ਬਲਵਿੰਦਰ ਸਿੰਘ ਬੈਂਸ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ 'ਚ ਸ੍ਰੀ ਅਕਾਲ ਤਖਤ ਸਕੱਤਰੇਤ ਵਿਖੇ ਪੁੱਜਾ। ਇਸ ਮੌਕੇ ਬੈਂਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਿੱਜੀ ਸਹਾਇਕ ਨੂੰ ਇਕ ਪੱਤਰ ਸੌਂਪ ਕੇ ਸਿੰਘ ਸਾਹਿਬ ਪਾਸੋਂ ਸਮਾਂ ਦੇਣ ਦੀ ਮੰਗ ਕੀਤੀ ਤਾਂ ਕਿ ਲੋਕ ਇਨਸਾਫ਼ ਪਾਰਟੀ ਦਾ ਜਿਹੜਾ ਵਫਦ ਓਡੀਸ਼ਾ ਵਿਖੇ ਮੰਗੂ ਮੱਠ ਦੇ ਮਾਮਲੇ 'ਚ ਜਾਇਜ਼ਾ ਲੈਣ ਗਿਆ ਸੀ, ਦੀ ਰਿਪੋਰਟ ਉਨ੍ਹਾਂ ਨੂੰ ਸੌਂਪੀ ਜਾ ਸਕੇ।